ਚਿੰਤਪੂਰਨੀ (ਸੁਨੀਲ) : ਬਾਲਾਜੀ ਤੋਂ ਚਿੰਤਪੂਰਨੀ ਦਰਸ਼ਨ ਕਰਨ ਆ ਰਹੇ ਸ਼ਰਧਾਲੂਆਂ ਦੀ ਕਾਰ ਚਲਾਲੀ ਵਿਖੇ ਖੱਡ ’ਚ ਡਿੱਗ ਗਈ, ਜਿਸ ਨਾਲ 5 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਗਏ। ਜ਼ਖ਼ਮੀਆਂ ’ਚ 67 ਸਾਲਾ ਔਰਤ ਪੁਸ਼ਪਾ ਦੀ ਖੇਤਰੀ ਹਸਪਤਾਲ ਊਨਾ ਲਿਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ। ਸੂਚਨਾ ਅਨੁਸਾਰ ਲੁਧਿਆਣਾ ਦੇ ਸ਼ਰਧਾਲੂ ਬਾਲਾਜੀ ਦੇ ਦਰਸ਼ਨ ਕਰਨ ਤੋਂ ਬਾਅਦ ਚਿੰਤਪੂਰਨੀ ਵੱਲ ਆ ਰਹੇ ਸਨ।
ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਮਾਮਲਾ: ਸਾਂਝੇ ਮੋਰਚੇ ਦੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਸੰਗਤਾਂ ’ਚ ਵਧਣ ਲੱਗਾ ਰੋਸ
ਜ਼ਿਲ੍ਹਾ ਕਾਂਗੜਾ ਪਹੁੰਚਦਿਆਂ ਚਲਾਲੀ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੀ ਗੱਡੀ ਨੂੰ ਪਾਸ ਦਿੰਦੇ ਸਮੇਂ ਇਨ੍ਹਾਂ ਦੀ ਗੱਡੀ ਖੱਡ ’ਚ ਡਿੱਗ ਗਈ। ਸਥਾਨਕ ਲੋਕਾਂ ਨੇ ਐਂਬੂਲੈਂਸ ਰਾਹੀਂ ਸਾਰੇ ਜ਼ਖ਼ਮੀਆਂ ਨੂੰ ਚਿੰਤਪੂਰਨੀ ਹਸਪਤਾਲ ਪਹੁੰਚਾਇਆ। 4 ਗੰਭੀਰ ਰੂਪ ’ਚ ਜ਼ਖ਼ਮੀ ਪੁਸ਼ਪਾ ਦੇਵੀ (67), ਭੁਪਿੰਦਰ (48), ਹਰਸ਼ (22) ਅਤੇ ਫਿਰਕਾ (28) ਖੇਤਰੀ ਹਸਪਤਾਲ ਊਨਾ ਰੈਫਰ ਕੀਤੇ ਗਏ ਸਨ ਪਰ ਪੁਸ਼ਪਾ ਦੇਵੀ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਉਕਤ ਪਰਿਵਾਰ ਲੁਧਿਆਣਾ ਨਿਊ ਕੁੰਦਨਪੁਰੀ ਦੇ ਸਿਵਲ ਲਾਈਨ ਦਾ ਦੱਸਿਆ ਜਾ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸਖ਼ਤੀ, ਸਤਲੁਜ ਦਰਿਆ ’ਚ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਹੁਕਮ ਜਾਰੀ
NEXT STORY