ਮੋਹਾਲੀ (ਪਰਦੀਪ) : ਇੱਥੇ ਸੈਕਟਰ 86/87 ਦੀ ਡਿਵਾਈਡਿੰਗ ਰੋਡ 'ਤੇ ਪੰਜਾਬ ਸਿਵਲ ਸਰਵਿਸ (ਪੀ. ਸੀ. ਐੱਸ.) ਅਧਿਕਾਰੀ ਦੀ ਕਾਰ ਉਸ ਵੇਲੇ ਖੋਹ ਲਈ ਗਈ, ਜਦੋਂ ਉਹ ਸੈਕਟਰ-88 ਸਥਿਤ ਪੁਰਬ ਪ੍ਰੀਮੀਅਮ ਅਪਾਰਟਮੈਂਟਸ 'ਚ ਘਰ ਵਾਪਸ ਜਾ ਰਿਹਾ ਸੀ। ਇਹ ਅਧਿਕਾਰੀ ਰਾਜੇਸ਼ ਤ੍ਰਿਪਾਠੀ, ਜੋ ਕਿ ਵਧੀਕ ਸਕੱਤਰ, ਸੂਚਨਾ ਤਕਨਾਲੋਜੀ, ਪੰਜਾਬ ਵੱਜੋਂ ਤਾਇਨਾਤ ਹੈ, ਮੋਹਾਲੀ ਦੇ ਫੇਜ਼-11 ਤੋਂ ਵਾਪਸ ਸੈਕਟਰ 88 ਸਥਿਤ ਆਪਣੀ ਸਰਕਾਰੀ ਰਿਹਾਇਸ਼ ਵੱਲ ਜਾ ਰਿਹਾ ਸੀ।
ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਘਟਨਾ ਰਾਤ ਕਰੀਬ 10.45 ਵਜੇ ਵਾਪਰੀ, ਜਦੋਂ ਅਧਿਕਾਰੀ ਇਕੱਲਾ ਆਪਣੀ ਮਾਰੂਤੀ ਅਰਟਿਗਾ 'ਤੇ ਵਾਪਸ ਆ ਰਿਹਾ ਸੀ। ਜਦੋਂ ਉਹ ਸੈਕਟਰ 86/87 ਦੀ ਡਿਵਾਈਡਿੰਗ ਰੋਡ ’ਤੇ ਪਹੁੰਚਿਆ ਤਾਂ ਸਵਿੱਫਟ ਕਾਰ ’ਚ 4 ਵਿਅਕਤੀ ਆਏ ਅਤੇ ਉਸ ਨੂੰ ਰਾਹ ਵਿੱਚ ਰੋਕ ਲਿਆ ਤਾਂ ਤਿੰਨ ਵਿਅਕਤੀਆਂ ਨੇ ਕਾਰ ’ਚੋਂ ਉਤਰ ਕੇ ਪਿਸਤੌਲ ਤਾਣ ਕੇ ਉਸ ਨੂੰ ਕਾਰ ’ਚੋਂ ਉਤਰਨ ਲਈ ਕਿਹਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਅਸੀਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸੋਹਾਣਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੁਲਸ ਨੇ ਪਿੰਡਾਂ ਨੂੰ ਸੀਲ ਕਰਕੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ
NEXT STORY