ਭਵਾਨੀਗੜ੍ਹ (ਵਿਕਾਸ) : ਸੰਗਰੂਰ ਮੁੱਖ ਸੜਕ 'ਤੇ ਪੀ. ਜੀ. ਆਈ. ਹਸਪਤਾਲ ਨੇੜੇ ਦੋ ਕਾਰਾਂ ਦੀ ਹੋਈ ਸਿੱਧੀ ਟੱਕਰ ਵਿਚ 2 ਮਹਿਲਾਵਾਂ ਸਮੇਤ ਅੱਧੀ ਦਰਜਨ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਜ਼ਖ਼ਮੀਆਂ ਨੂੰ ਇਲਾਜ ਲਈ ਪਟਿਆਲਾ ਭਰਤੀ ਕਰਵਾਇਆ ਗਿਆ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਭਵਾਨੀਗੜ੍ਹ ਸਾਈਡ ਤੋਂ ਆ ਰਹੀ ਕਾਰ ਵਿਚ ਸਵਾਰ ਦੋ ਵਿਅਕਤੀ ਇਕ ਵਿਆਹ ਸਮਾਗਮ 'ਚੋਂ ਵਾਪਸ ਆ ਰਹੇ ਸਨ।
![PunjabKesari](https://static.jagbani.com/multimedia/14_34_178247038sng-ll.jpg)
ਇਸ ਦੌਰਾਨ ਜਦੋਂ ਉਹ ਪੀ. ਜੀ. ਆਈ. ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ। ਜਿਸ ਕਰਕੇ ਸੰਗਰੂਰ ਸਾਈਡ ਤੋਂ ਆ ਰਹੀ ਕਾਰਨ ਨਾਲ ਟਕਰਾਅ ਗਈ। ਇਸ ਹਾਦਸੇ ਵਿੱ ਦੋਵੇਂ ਕਾਰਾਂ 'ਚ ਸਵਾਰ ਦੋ ਮਹਿਲਾਵਾਂ ਸਮੇਤ 6 ਲੋਕ ਜ਼ਖ਼ਮੀ ਹੋ ਗਏ ਜਦੋਂਕਿ ਕਾਰ 'ਚ ਸਵਾਰ ਦੋ ਬੱਚੇ ਵਾਲ-ਵਾਲ ਬਚ ਗਏ। ਮੌਕੇ 'ਤੇ ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਐਬੂਲੈਂਸ ਰਾਹੀਂ ਪਟਿਆਲਾ ਵਿਖੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਵਿਧਾਇਕ ਦੇ ਭਰਾ ਦੀ ਤਸਵੀਰ ਨਾਲ ਅਸ਼ਲੀਲ ਫੋਟੋ ਵਾਇਰਲ ਕਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY