ਜਲੰਧਰ (ਵਿਸ਼ੇਸ਼)-ਸਮਾਜ-ਸੇਵਕ ਅਤੇ ਮਰੀਜ਼ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਸੰਜੇ ਸਹਿਗਲ ਅਤੇ ਸਮਾਜ-ਸੇਵਕ ਨਰੇਸ਼ ਲੱਲਾ ਵੱਲੋਂ ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਡੀ. ਜੀ. ਪੀ. ਗੌਰਵ ਯਾਦਵ ਅਤੇ ਹੈਲਥ ਸੈਕਟਰੀ (ਸਿਹਤ ਸਕੱਤਰ) ਕੁਮਾਰ ਰਾਹੁਲ ਵੱਲੋਂ ਪੁਲਸ ਕਮਿਸ਼ਨਰ ਜਲੰਧਰ ਨੂੰ ਇਸ ਮਾਮਲੇ ਵਿਚ ਜਾਂਚ ਕਰਨ ਲਈ ਕਿਹਾ ਗਿਆ ਸੀ ਪਰ ਮੈਡੀਕਲ ਸੁਪਰਿੰਟੈਂਡੈਂਟ ਵੱਲੋਂ ਇਕ ਮਹੀਨਾ ਬੀਤਣ ਦੇ ਬਾਅਦ ਵੀ ਅਜੇ ਤਕ ਜਾਂਚ ਸਬੰਧੀ ਕੋਈ ਲਿਖ਼ਤੀ ਜਵਾਬ ਨਹੀਂ ਭੇਜਿਆ ਗਿਆ, ਜਿਸ ਨੂੰ ਲੈ ਕੇ ਪੁਲਸ ਵੱਲੋਂ ਪਿਛਲੇ ਦਿਨੀਂ ਦੂਜਾ ਨੋਟਿਸ ਵੀ ਐੱਮ. ਐੱਸ. (ਮੈਡੀਕਲ ਸੁਪਰਿੰਟੈਂਡੈਂਟ) ਦਫ਼ਤਰ ਨੂੰ ਭੇਜਿਆ ਗਿਆ ਸੀ ਪਰ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਪੁਲਸ ਵੱਲੋਂ ਦਿੱਤੇ ਗਏ ਨੋਟਿਸ ਦਾ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ।
ਜ਼ਿਕਰਯੋਗ ਹੈ ਕਿ ਐੱਸ. ਐੱਚ. ਓ. ਹਰਦੇਵ ਸਿੰਘ ਵੱਲੋਂ ਬੀਤੇ ਦਿਨੀਂ ਮੈਡੀਕਲ ਸੁਪਰਿੰਟੈਂਡੈਂਟ (ਐੱਮ. ਐੱਸ.) ਡਾ. ਗੀਤਾ ਕਟਾਰੀਆ ਨੂੰ ਨੋਟਿਸ ਭੇਜ ਕੇ ਇਸ ਸਬੰਧੀ 3 ਦਿਨਾਂ ਵਿਚ ਰਿਪੋਰਟ ਮੰਗੀ ਗਈ ਪਰ ਐੱਮ. ਐੱਸ. ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਕਤ ਸਾਰੇ ਮਾਮਲੇ ਵਿਚ ਆਖਿਰ ਸਿਵਲ ਹਸਪਤਾਲ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਇਕ ਲਾਵਾਰਿਸ ਲਾਸ਼ ਦੀ ਇਸ ਦੁਰਗਤੀ ਕਰਨ ਦੇ ਮਾਮਲੇ ਵਿਚ ਆਖਿਰ ਕਿਸ ਪੱਧਰ ’ਤੇ ਲਾਪਰਵਾਹੀ ਹੋਈ ਹੈ। ਹੁਣ ਫਿਰ ਦੂਜਾ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਅਜੇ ਤਕ ਕੋਈ ਵਾਜਿਬ ਜਵਾਬ ਪੁਲਸ ਨੂੰ ਨਹੀਂ ਦਿੱਤਾ ਗਿਆ ਹੈ, ਜੋ ਕਿ ਸਿਵਲ ਹਸਪਤਾਲ ਦੀ ਕਾਰਜਪ੍ਰਣਾਲੀ ਅਤੇ ਮੈਡੀਕਲ ਸੁਪਰਿੰਟੈਂਡੈਂਟ ਦੇ ਆਫਿਸ ’ਤੇ ਖੁਦ ਹੀ ਸਵਾਲ ਖੜ੍ਹੇ ਕਰ ਰਿਹਾ ਹੈ।
ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਰੇਲਵੇ ਟਰੈਕ ਨੇੜਿਓਂ ਮਿਲੀ ਲਾਸ਼
ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਸਿਵਲ ਹਸਪਤਾਲ ਦੇ ਮੈਡੀਕਲ ਸਟਾਫ਼ ਵੱਲੋਂ ਬੇਹੱਦ ਲਾਪਰਵਾਹੀ ਵਰਤੀ ਗਈ ਹੈ। ਇਕ ਅਣਪਛਾਤੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾਉਣ ਦੇ ਮਾਮਲੇ ਵਿਚ ਕਾਨੂੰਨਨ 72 ਘੰਟਿਆਂ ਅੰਦਰ ਪੁਲਸ ਨੂੰ ਸੂਚਿਤ ਕਰਨਾ ਹੁੰਦਾ ਹੈ ਪਰ ਮੈਡੀਕਲ ਸਟਾਫ ਵੱਲੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਅਤੇ ਅਣਪਛਾਤੀ ਲਾਸ਼ ਦੀ ਫਾਈਲ ਬਣਾਈ ਗਈ ਸੀ, ਜਿਸ ’ਤੇ ਸਮਾਜ-ਸੇਵਕ ਸੰਜੇ ਸਹਿਗਲ ਵੱਲੋਂ ਇਸ ਮਾਮਲੇ ਵਿਚ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਗਈ ਸੀ।
50 ਦਿਨ ਲਾਸ਼ ਨੂੰ ਖਰਾਬ ਕਰਨ ਦੇ ਬਾਅਦ ਵੀ ਥਾਣਾ ਨੰ. 4 ਦੀ ਪੁਲਸ ਨੇ ਕਿਉਂ ਨਹੀਂ ਕੀਤੀ ਕੋਈ ਕਾਰਵਾਈ
ਇਸ ਸਬੰਧ ਵਿਚ ਸੰਜੇ ਸਹਿਗਲ ਨੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਇਕ ਲਾਸ਼, ਜੋਕਿ 15 ਮਈ ਨੂੰ ਸਿਵਲ ਹਸਪਤਾਲ ਵਿਚ ਆਈ ਅਤੇ ਅੱਜ 7 ਮਹੀਨੇ ਬੀਤ ਜਾਣ ਦੇ ਬਾਅਦ ਦੋਬਾਰਾ ਉਸ ਦੀ ਜਾਂਚ ਸ਼ੁਰੂ ਹੋਈ ਹੈ, ਜੋਕਿ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਹੈ। ਜੇਕਰ 15 ਮਈ ਨੂੰ ਲਾਸ਼ ਹਸਪਤਾਲ ਵਿਚ ਆਈ ਅਤੇ 2 ਜੂਨ ਨੂੰ ਉਸ ਦੀ ਸ਼ਿਕਾਇਤ ਦਿੱਤੀ ਗਈ ਤਾਂ ਲਗਭਗ 50 ਦਿਨ ਤਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਥਾਣਾ ਨੰ. 4 ਜੋ ਕਿ ਸਿਵਲ ਹਸਪਤਾਲ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਹੈ, ਉਕਤ ਪੁਲਸ ਵੱਲੋਂ ਇਨਸਾਨੀਅਤ ਦੇ ਨਾਤੇ ਦੋਸ਼ੀਆਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਮਾਮਲੇ ਵਿਚ ਸ਼ੱਕ ਜਤਾਉਂਦਿਆਂ ਕਿਹਾ ਕਿ ਕਿਤੇ ਮਨੁੱਖਾਂ ਅੰਗਾਂ ਦੀ ਸਮੱਗਲਿੰਗ ਤਾਂ ਨਹੀਂ ਹੋ ਰਹੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭੰਗ
NEXT STORY