ਪਟਿਆਲਾ (ਅੱਤਰੀ) : ਪਨਗ੍ਰੇਨ ਵਿਭਾਗ ’ਚ ਹੋਏ ਕਰੋੜਾਂ ਦੇ ਕਣਕ ਘਪਲੇ ਦੇ ਮਾਮਲੇ ’ਚ ਵਿਜੀਲੈਂਸ ਵਿਭਾਗ ਨੇ 13 ਇੰਸਪੈਕਟਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ’ਚ ਜਸਪ੍ਰੀਤ ਸਿੰਘ ਗਿੱਲ, ਅਭਿਸ਼ੇਕ ਬਾਂਸਲ, ਜਸਪਾਲ ਸਿੰਘ, ਮਿਸ ਨਮਰਤਾ, ਹਰਵਿੰਦਰ ਸਿੰਘ, ਪ੍ਰੀਤ ਕਮਲ ਸਿੰਘ, ਚੀਮਾ, ਪ੍ਰਮੋਦ ਗਰਗ, ਰਾਜਵਿੰਦਰ ਸਿੰਘ, ਜਸਵਿੰਦਰ ਕੁਮਾਰ, ਰਾਹੁਲ ਕੁਮਾਰ, ਸਵਿੰਦਰ ਸਿੰਘ, ਗੁਰਪ੍ਰੀਤ ਕੌਰ ਤੇ ਜਸਪ੍ਰੀਤ ਧੀਮਾਨ ਸ਼ਾਮਲ ਹਨ। ਵਿਜੀਲੈਂਸ ਵਿਭਾਗ ਦੀ ਐੱਫ.ਆਈ.ਆਰ. ਮੁਤਾਬਕ ਉਕਤ ਅਧਿਕਾਰੀ ਸਾਲ ਦਸੰਬਰ 2013 ਤੋਂ ਮਾਰਚ 2016 ਤੱਕ ਸਮਾਣਾ ਦੇ ਵੱਖ-ਵੱਖ ਜ਼ੋਨਾਂ ’ਚ ਇੰਚਾਰਜ ਰਹੇ ਹਨ।
ਇਸ ਸਮੇਂ ਦੌਰਾਨ ਰਾਸ਼ਨ ਡਿਪੂ ’ਤੇ ਜੋ ਕਣਕ ਵੰਡਣ ਲਈ ਭੇਜੀ ਗਈ ਸੀ, ਜਦੋਂ ਉਸ ਦਾ ਸਟਾਕ ਰਜਿਸਟਰਡ ’ਚ ਮਿਲਾਨ ਕੀਤਾ ਗਿਆ ਤਾਂ ਕਈ ਕਮੀਆਂ ਪਾਈਆਂ ਗਈਆਂ। ਵਿਭਾਗ ਦੀ ਤਕਨੀਕੀ ਟੀਮ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਕਿ ਲਗਭਗ 26868.75 ਕੁਇੰਟਲ ਕਣਕ, ਜਿਸ ਦੀ ਕੀਮਤ ਲਗਭਗ 3 ਕਰੋੜ 85 ਲੱਖ 49,552 ਰੁਪਏ ਬਣਦੀ ਹੈ, ’ਚ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ ਅਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਜਬਰੀ ਝੋਨੇ ਦੀ ਫਸਲ ਵਾਹੁਣ ਦਾ ਵਿਰੋਧ ਕਰਨ 'ਤੇ ਪੁਲਸ ਨੇ ਕਿਸਾਨਾਂ ਨੂੰ ਭਜਾ-ਭਜਾ ਕੁੱਟਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਬਰੀ ਝੋਨੇ ਦੀ ਫਸਲ ਵਾਹੁਣ ਦਾ ਵਿਰੋਧ ਕਰਨ 'ਤੇ ਪੁਲਸ ਨੇ ਕਿਸਾਨਾਂ ਨੂੰ ਭਜਾ-ਭਜਾ ਕੁੱਟਿਆ
NEXT STORY