ਗੁਰਦਾਸਪੁਰ (ਵਿਨੋਦ) : ਕੇਂਦਰੀ ਜੇਲ੍ਹ ’ਚ ਨਸ਼ੀਲਾ ਪਦਾਰਥ ਸੁੱਟਣ ਅਤੇ ਪੈਸਕੋ ਕਰਮਚਾਰੀ ਨੂੰ ਸਾਈਡ ਮਾਰ ਕੇ ਭੱਜਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੰਟ ਮੰਗਲ ਸਿੰਘ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਬੀਤੇ ਦਿਨੀਂ ਜੇਲ੍ਹ ਦੀ ਬਾਹਰਲੀ ਸਾਈਡ ਤੋਂ ਅਣਪਛਾਤੇ ਵਿਅਕਤੀਆਂ ਨੇ ਇਕ ਲਿਫਾਫਾ ਬੰਨ੍ਹ ਕੇ ਸੁੱਟਿਆ ਸੀ, ਜਿਸ ਨੂੰ ਚੈੱਕ ਕਰਨ ’ਤੇ ਉਸ ਵਿਚੋਂ 4 ਗ੍ਰਾਮ 90 ਮਿਲੀਗ੍ਰਾਮ ਅਫੀਮ ਵਰਗੀ ਵਸਤੂ, 28 ਲਾਲ ਰੰਗ ਦੇ ਕੈਪਸੂਲ, 2 ਪੈਕਟ ਕੂਲਿਪ, 2 ਬੀੜੀ ਬੰਡਲ ਅਤੇ ਕੁਝ ਮਾਤਰਾਂ ਵਿਚ ਖੁੱਲ੍ਹਾ ਤੰਬਾਕੂ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ
ਪੁਲਸ ਅਧਿਕਾਰੀ ਨੇ ਦੱਸਿਆ ਕਿ ਲਿਫਾਫੇ ਨੂੰ ਸੁੱਟਣ ਵਾਲੇ ਚਿੱਟੇ ਰੰਗ ਦੀ ਗੱਡੀ ਵਿਚ ਸਵਾਰ ਸਨ, ਜਦੋਂ ਡਿਊਟੀ ’ਤੇ ਤਾਇਨਾਤ ਪੈਸਕੋ ਕਰਮਚਾਰੀ ਸੁਖਵਿੰਦਰ ਸਿੰਘ ਵੱਲੋਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਰਮਚਾਰੀ ਨੂੰ ਸਾਈਡ ਮਾਰ ਕੇ ਉਕਤ ਦੋਸ਼ੀ ਗੱਡੀ ਭਜਾ ਕੇ ਫਰਾਰ ਹੋ ਗਏ। ਜਿਸ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਪੁਲਸ ਨੇ 18 ਘੰਟਿਆਂ 'ਚ ਲਾਪਤਾ ਹੋਈਆਂ ਦੋ ਸਗੀਆਂ ਭੈਣਾਂ ਨੂੰ ਲੱਭ ਕੇ ਕੀਤਾ ਮਾਪਿਆਂ ਦੇ ਹਵਾਲੇ
NEXT STORY