ਮੁਕੇਰੀਆਂ, (ਝਾਵਰ)- ਨਵਾਂ ਭੰਗਾਲਾ ਦੇ ਮੁੱਖ ਬਾਜ਼ਾਰ ਵਿਖੇ ਬੀਤੀ ਰਾਤ ਫਾਇਰਿੰਗ ਹੋਣ ਨਾਲ ਹਫੜਾ-ਦਫੜੀ ਮਚ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ ਅਤੇ ਭੰਗਾਲਾ ਚੌਕੀ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਸ਼ੁਬਮ ਬਖਸ਼ੀ ਪੁੱਤਰ ਸਵਤੰਤਰ ਕੁਮਾਰ ਨੇ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਸ ਦੇ ਤਾਏ ਦੇ ਲੜਕੇ ਅਮਿਤ ਨੇ ਇਕ ਲੜਕੀ ਸੁਲੇਖਾ ਪੁਤਰੀ ਕਰਮ ਸਿੰਘ ਵਾਸੀ ਸੰਨਾ ਰਾਏ ਨਾਲ ਪ੍ਰੇਮ ਵਿਆਹ ਕਰਵਾ ਲਿਆ। ਇਸ ਵਿਆਹ ਤੋਂ ਉਸ ਦੇ ਤਾਏ ਦੇ ਲੜਕੇ ਅਮਿਤ ਦਾ ਸਾਂਢੂ ਬਜਿੰਦਰ ਤੇ ਉਸ ਦੀ ਪਤਨੀ ਆਰਤੀ ਦੇਵੀ ਵਾਸੀ ਗਾਂਧੀ ਕਾਲੋਨੀ ਮੁਕੇਰੀਆਂ ਖੁਸ਼ ਨਹੀਂ ਸਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ੁਬਮ ਬਖਸ਼ੀ ਆਪਣੇ ਦੋਸਤ ਵਿਸ਼ਾਲ ਨਾਲ ਜਾ ਰਿਹਾ ਸੀ ਤਾਂ ਬਜਿੰਦਰ ਤੇ ਉਸਦੀ ਪਤਨੀ ਸਕੂਟਰੀ 'ਤੇ ਆ ਰਹੇ ਸਨ। ਬਜਿੰਦਰ ਨੇ ਆਪਣੀ ਸਕੂਟਰੀ ਰੋਕ ਕੇ ਪਿਸਤੌਲ ਨਾਲ ਸ਼ੁਬਮ 'ਤੇ 3-4 ਫਾਇਰ ਕੀਤੇ, ਜਿਸ ਵਿਚ ਉਹ ਵਾਲ-ਵਾਲ ਬਚ ਗਿਆ। ਬਜਿੰਦਰ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਿਆ। ਚੌਕੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਹਮਲਾਵਰ ਦਾ ਪਿੱਛਾ ਕੀਤਾ ਅਤੇ ਬਜਿੰਦਰ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ।
ਸੜਕ ਹਾਦਸੇ 'ਚ ਬਿਜਲੀ ਕਰਮਚਾਰਨ ਦੀ ਮੌਤ
NEXT STORY