ਫਾਜ਼ਿਲਕਾ (ਨਾਗਪਾਲ) : ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਮੁਹੱਲਾ ਚੱਕਰ ਵਾਲੇ ਝੁੱਗੇ ਵਿਚ ਮਾਰਕੁੱਟ ਕਰਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਸਬੰਧੀ 5 ਔਰਤਾਂ ਸਮੇਤ 11 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਵਿਸ਼ਾਲ ਵਾਸੀ ਚੱਕਰ ਵਾਲੇ ਝੁੱਗੇ ਫਾਜ਼ਿਲਕਾ ਨੇ ਦੱਸਿਆ ਕਿ 25 ਅਕਤੂਬਰ 2017 ਨੂੰ ਸ਼ਾਮ ਲਗਭਗ 7.30 ਵਜੇ ਗੁਰਮੀਤ ਕੌਰ, ਪ੍ਰੀਤੋ ਬਾਈ, ਸ਼ੀਲੋ ਬਾਈ, ਛਿੰਦੋ ਬਾਈ, ਗੁਰਮੀਤ ਸਿੰਘ, ਰਜਿੰਦਰ ਸਿੰਘ, ਪਰਵਿੰਦਰ ਸਿੰਘ, ਰਮੇਸ਼, ਦੀਪਕ, ਹੁਕਮ ਸਿੰਘ ਅਤੇ ਸੀਮਾ ਰਾਣੀ ਸਾਰੇ ਵਾਸੀ ਮੁਹੱਲਾ ਚੱਕਰ ਵਾਲੇ ਝੁੱਗੇ ਨੇ ਉਸਦੇ ਘਰ ਜਾ ਕੇ ਉਸਦੇ ਨਾਲ ਮਾਰਕੁੱਟ ਕੀਤੀ ਅਤੇ ਸੱਟਾਂ ਮਾਰੀਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਹੁਣ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸੰਘਣੀ ਧੁੰਦ ਦੇ ਕਾਰਨ ਸਕੂਲਾਂ ਦਾ ਸਮਾਂ ਬਦਲਣ ਲਈ ਜ਼ਿਲਾ ਮੈਜਿਸਟ੍ਰੇਟ ਨੇ ਦਿੱਤੇ ਆਦੇਸ਼
NEXT STORY