ਮੋਹਾਲੀ (ਰਾਣਾ) - ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕਿਹਾ ਕਿ 4 ਮਹੀਨੇ ਪਹਿਲਾਂ ਜੋ ਬਲਟਾਣਾ ਵਿਚ ਬਿਜ਼ਨੈੱਸਮੈਨ ਅਜੈ ਜੈਨ ਦੀ ਹੱਤਿਆ ਕੀਤੀ ਗਈ ਸੀ, ਉਹ ਸੁਪਾਰੀ ਲੈ ਕੇ ਕੀਤੀ ਗਈ ਸੀ ਤੇ ਉਸ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਵਿਚ ਕਬੂਲਿਆ ਹੈ ਕਿ ਇਸ ਹੱਤਿਆ ਦੀ ਸਾਜ਼ਿਸ਼ ਉਨ੍ਹਾਂ ਨੇ ਅੰਬਾਲਾ ਜੇਲ ਤੋਂ ਹੀ ਰਚੀ ਸੀ । ਪੁਲਸ ਨੇ ਹੱਤਿਆ ਵਿਚ ਮਾਸਟਰ ਮਾਇੰਡ ਦੇ ਪਿਤਾ ਤੇ ਫੌਜ ਦੇ ਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ । ਮੁਲਜ਼ਮਾਂ ਤੋਂ ਲੱਖਾਂ ਦੀ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਸਪਾਰੀ ਦੀ ਰਕਮ ਬਰਾਮਦ
ਉਥੇ ਹੀ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦਾ ਚੱਕਰ ਚੱਲ ਰਿਹਾ ਹੈ, ਜਿਸ 'ਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ ਉਰਫ ਭੂਰਾ, ਫੌਜੀ ਸੁਸ਼ੀਲ ਕੁਮਾਰ ਤੇ ਨਰਿੰਦਰ ਮੰਦੋਕ ਦੇ ਰੂਪ ਵਿਚ ਹੋਈ ਹੈ । ਪੁਲਸ ਨੇ ਅਮਿਤ ਕੁਮਾਰ ਉਰਫ ਮਲਿਕ ਤੋਂ ਇਕ ਲੱਖ 40 ਹਜ਼ਾਰ, ਸੁਸ਼ੀਲ ਫੌਜੀ ਤੋਂ ਉਸਦੇ ਹਿੱਸੇ ਵਿਚ ਆਏ 60 ਹਜ਼ਾਰ ਤੇ ਸੁਪਾਰੀ ਦੀ ਰਕਮ 2 ਲੱਖ ਰੁਪਏ ਬਰਾਮਦ ਕਰ ਲਈ ਹੈ ਤੇ ਇਸ ਤੋਂ ਇਲਾਵਾ ਫੌਜੀ ਤੋਂ ਅਜੈ ਜੈਨ ਸਬੰਧੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਰੋਹਿਤ ਦੇ ਪਿਤਾ ਨਰਿੰਦਰ ਨੂੰ ਸੁਪਾਰੀ ਦੇ ਪੈਸੇ ਦੇਣ ਕਾਰਨ ਗ੍ਰਿਫਤਾਰ ਕਰ ਲਿਆ ।
ਸ਼ਾਪ ਦੇ ਸਾਹਮਣੇ ਮਾਰੀ ਸੀ ਗੋਲੀ
ਜਾਣਕਾਰੀ ਮੁਤਾਬਿਕ 27 ਅਪ੍ਰੈਲ ਨੂੰ ਬਲਟਾਣਾ ਨਿਵਾਸੀ ਅਜੈ ਜੈਨ ਆਪਣੀ ਮੋਬਾਇਲ ਸ਼ਾਪ ਬੰਦ ਕਰਕੇ ਘਰ ਜਾ ਰਿਹਾ ਸੀ ਕਿ ਉਸ 'ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ । ਉਸ ਸਮੇਂ ਇਲਾਕੇ ਵਿਚ ਲਾਈਟ ਗਈ ਹੋਈ ਸੀ । ਅਜਿਹੇ ਵਿਚ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਸੀ ਤੇ ਇਲਾਕੇ ਵਿਚ ਲੱਗੇ ਕੈਮਰਿਆਂ ਵਿਚ ਵੀ ਕੁਝ ਸਾਫ ਨਜ਼ਰ ਨਹੀਂ ਆਇਆ ਸੀ।
ਭੂਰਾ 'ਤੇ ਦਰਜ ਹਨ 17 ਕੇਸ
ਪੁਲਸ ਪੁੱਛਗਿੱਛ ਵਿਚ ਰੋਹਿਤ ਨੇ ਕਬੂਲਿਆ ਕਿ ਉਸਦੀ ਜੇਲ 'ਚ ਬੰਦ ਅਮਿਤ ਕੁਮਾਰ ਮਲਿਕ ਉਰਫ ਭੂਰਾ ਨਾਲ ਮੁਲਾਕਾਤ ਹੋਈ ਸੀ । ਅਮਿਤ ਇਕ ਸ਼ਾਤਿਰ ਅਪਰਾਧੀ ਹੈ । ਉਸ ਖਿਲਾਫ ਡਕੈਤੀ ਸਮੇਤ 17 ਕੇਸ ਦਰਜ ਹਨ, ਜਿਸ ਨੂੰ ਉਸ ਨੇ ਅਜੈ ਜੈਨ ਦੀ ਹੱਤਿਆ ਕਰਨ ਲਈ 14 ਲੱਖ ਦੀ ਸੁਪਾਰੀ ਦਿੱਤੀ । ਉਸ ਨੇ ਇਹ ਰਕਮ ਆਪਣੇ ਪਿਤਾ ਰਾਹੀਂ ਉਸ ਨੂੰ ਦੋ ਕਿਸ਼ਤਾਂ ਵਿਚ ਦਿੱਤੀ, ਜਿਸ ਕਾਰਨ ਭੂਰਾ ਨੇ ਬਡੌਦਾ ਥਾਣਾ ਰੋਹਟਾ ਨਿਵਾਸੀ ਯੂ. ਪੀ. ਦੇ ਰਹਿਣ ਵਾਲੇ ਸੁਸ਼ੀਲ ਫੌਜੀ ਨੂੰ 4 ਲੱਖ ਰੁਪਏ ਦੇ ਕੇ ਅੱਗੇ ਹੱਤਿਆ ਦੀ ਸੁਪਾਰੀ ਦੇ ਦਿੱਤੀ । ਸੁਸ਼ੀਲ ਮਿਲਟਰੀ ਰੈਜੀਮੈਂਟ 105 ਏ. ਡੀ. ਅੰਬਾਲਾ ਵਿਚ ਤਾਇਨਾਤ ਹੈ । ਮੁਲਜ਼ਮ ਸੁਸ਼ੀਲ ਨੇ ਅੱਗੇ ਨੀਰਜ ਉਰਫ ਬਾਵਾ, ਅਜੈ ਉਰਫ ਹੈਪੀ ਤੇ ਨਰੇਸ਼ ਨਿਵਾਸੀ ਨੂੰ ਸੁਪਾਰੀ ਦੇ ਦਿੱਤੀ ।
ਫਿਰੌਤੀ ਲੈ ਕੇ ਕਤਲ ਕਰਨ ਵਾਲਾ ਗੈਂਗ ਗ੍ਰਿਫਤਾਰ
NEXT STORY