ਪਟਿਆਲਾ, (ਬਲਜਿੰਦਰ)– ਥਾਣਾ ਅਨਾਜ ਮੰਡੀ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਵਿਚ ਮੁਨੀਸ਼ ਖੁਰਾਣਾ ਪੁੱਤਰ ਸੁਰਜੀਤ ਖੁਰਾਣਾ ਵਾਸੀ ਦਰਸ਼ਨ ਨਗਰ ਨੇਡ਼ੇ ਰਸੂਲਪੁਰ ਸੈਂਦਾ, ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਦਿਨੇਸ਼ ਕੰਬੋਜ ਵਾਸੀ ਅਮਨ ਨਗਰ ਨੇਡ਼ੇ ਡੀ. ਐੱਮ. ਡਬਲਯੂ. ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 85 ਹਜ਼ਾਰ ਰੁਪਏ ਲਏ। ਇਸ ਤੋਂ ਬਾਅਦ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਕੇਸ ਪਡ਼ਤਾਲ ਤੋਂ ਬਾਅਦ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਤੇ ਸੀਨੀਅਰ ਨੇਤਾਵਾਂ ਦੇ ਨਾ ਆਉਣ ’ਤੇ ਹਲਕਾ ਵਾਸੀ ਹੋਏ ਨਿਰਾਸ਼
NEXT STORY