ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਆਲਮਪੁਰ ਵਿਖੇ ਬਲਾਕ ਸੰਮਤੀ ਚੋਣਾਂ ਦੌਰਾਨ 19 ਸਤੰਬਰ ਨੂੰ ਇਸ ਪਿੰਡ ਦੇ ਭਜਨ ਸਿੰਘ ਪੁੱਤਰ ਚੂਹਡ਼ ਸਿੰਘ ਨੇ ਦਸੂਹਾ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਹ ਵੋਟ ਪਾਉਣ ਤੋਂ ਬਾਅਦ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ ਵਿਚ ਕੁਝ ਵਿਅਕਤੀਆਂ ਨਾਲ ਗੱਲਾਂ ਕਰਨ ਲੱਗ ਪਿਆ। ਇਸ ਦੌਰਾਨ ਦਲੀਪ ਸਿੰਘ ਤੇ ਉਸ ਦਾ ਭਰਾ ਮੇਰੇ ਨਾਲ ਹੱਥੋਪਾਈ ਹੋ ਗਏ ਤੇ ਪੱਗ ਵੀ ਲਾਹ ਦਿੱਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਅਾਧਾਰ ’ਤੇ ਦਲੀਪ ਸਿੰਘ ਅਤੇ ਉਸ ਦੇ ਭਰਾ ਖਿਲਾਫ਼ ਧਾਰਾ 355, 341, 506, 34 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਲੇਰੀਆ ਦਾ ਮਰੀਜ਼ ਮਿਲਣ ਉਪਰੰਤ ਸਿਹਤ ਵਿਭਾਗ ਨੇ ਕੀਤਾ ਪਿੰਡ ਦਾ ਸਰਵੇ
NEXT STORY