ਜਲੰਧਰ, (ਪ੍ਰੀਤ)- ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਲੁੱਟਣ ਦੀ ਵਾਰਦਾਤ ਦੇ ਇਕ ਹੋਰ ਮੁਲਜ਼ਮ ਨੂੰ ਅੱਜ ਜਲੰਧਰ ਦਿਹਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਕੋਲੋਂ 35 ਲੱਖ 25 ਹਜ਼ਾਰ ਰੁਪਏ ਦੀ ਰਕਮ ਬਰਾਮਦ ਕੀਤੀ। ਲੁੱਟ ਦੀ ਰਕਮ 1 ਕਰੋੜ 18 ਲੱਖ 50 ਹਜ਼ਾਰ 'ਚੋਂ ਪੁਲਸ ਨੇ ਹੁਣ ਤੱਕ 97 ਲੱਖ 94 ਹਜ਼ਾਰ 700 ਰੁਪਏ ਬਰਾਮਦ ਕਰ ਲਏ ਹਨ।
ਜ਼ਿਕਰਯੋਗ ਹੈ ਕਿ 10 ਨਵੰਬਰ ਨੂੰ ਭੋਗਪੁਰ ਏਰੀਏ ਵਿਚ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ਵਿਚ ਸਵਾਰ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1 ਕਰੋੜ 18 ਲੱਖ 50 ਹਜ਼ਾਰ ਰੁਪਏ ਲੁੱਟ ਲਏ ਸਨ। ਹੁਣ ਤੱਕ ਪੁਲਸ ਨੇ ਕੁਲ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਡੀ. ਐੱਸ. ਪੀ. ਸਰਬਜੀਤ ਰਾਏ ਸੀ. ਆਈ. ਏ. ਇੰਸਪੈਕਟਰ ਹਰਿੰਦਰ ਸਿੰਘ ਗਿੱਲ ਤੇ ਥਾਣਾ ਭੋਗਪੁਰ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗਿਰੋਹ ਦੇ ਫਰਾਰ ਮੈਂਬਰ ਸੁਖਵਿੰਦਰ ਸਿੰਘ ਉਰਫ ਨਿੰਮਾ ਪੁੱਤਰ ਬੂਟਾ ਸਿੰਘ ਵਾਸੀ ਹਮੀਰਾ ਸੁਭਾਨਪੁਰ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਲੁੱਟ ਦੀ ਰਕਮ 'ਚੋਂ ਪੁਲਸ ਨੇ 36 ਲੱਖ 25 ਹਜ਼ਾਰ 200 ਰੁਪਏ ਬਰਾਮਦ ਕੀਤੇ। ਮੁਲਜ਼ਮ ਨੇ ਹਮੀਰਾ ਏਰੀਏ ਵਿਚ ਨਕਦ ਰਕਮ ਲੁਕਾਈ ਸੀ।
ਵਾਰਦਾਤ ਤੋਂ ਬਾਅਦ ਹਿੱਸੇ ਵਿਚ ਆਏ ਪੈਸੇ ਲੁਕਾ ਕੇ ਮੁਲਜ਼ਮ ਯੂ. ਪੀ. ਦੇ ਪਿੰਡ ਲਖਮੀਪੁਰ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ। ਜਾਣਕਾਰੀ ਤੋਂ ਬਾਅਦ ਪੁਲਸ ਟੀਮ ਨੇ ਲਗਾਤਾਰ ਛਾਪੇਮਾਰੀ ਕੀਤੀ ਅਤੇ ਪੁਲਸ ਦੇ ਸ਼ਿਕੰਜੇ 'ਚ ਸੁਖਵਿੰਦਰ ਉਰਫ ਨਿੰਮਾ ਵੀ ਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਹੁਣ ਤੱਕ ਇਸ ਮਾਮਲੇ ਵਿਚ 6 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਕੁਲ 97 ਲੱਖ 94 ਹਜ਼ਾਰ 700 ਰੁਪਏ ਬਰਾਮਦ ਕਰ ਲਏ ਹਨ। ਫਰਾਰ ਮੁਲਜ਼ਮ ਗੋਪੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਾਕੀ ਰਕਮ ਫਰਾਰ ਮੁਲਜ਼ਮਾਂ ਕੋਲ ਦੱਸੀ ਗਈ ਹੈ।
ਗ੍ਰਿਫਤਾਰ ਸੁਖਵਿੰਦਰ ਸਿੰਘ ਉਰਫ ਨਿੰਮਾ ਦੀ ਨਿਸ਼ਾਨਦੇਹੀ 'ਤੇ ਹਮੀਰਾ ਕੋਲੋਂ ਬਰਾਮਦ 36 ਲੱਖ 25 ਹਜ਼ਾਰ ਰੁਪਏ ਵਿਚੋਂ ਅੱਧੇ ਪੈਸੇ ਪਹਿਲੇ ਹੀ ਦਿਨ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ ਦੇ ਹਿੱਸੇ ਦੇ ਸਨ। ਸੂਤਰਾਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਭੱਜਦੇ ਸਮੇਂ ਸਾਰੇ ਲੁਟੇਰੇ ਪਿੰਡ ਲੱਖਣ ਦੇ ਨੇੜੇ ਇਕੱਠੇ ਹੋਏ, ਜਿਥੇ ਸਾਰਿਆਂ ਨੇ ਆਪਣੇ-ਆਪਣੇ ਹਿੱਸੇ ਦੇ ਪੈਸੇ ਰੱਖ ਲਏ ਪਰ ਰਣਜੀਤ ਦੇ ਮਿੱਥੇ ਸਮੇਂ 'ਤੇ ਨਾ ਪਹੁੰਚਣ ਕਾਰਨ ਉਸ ਦੇ ਹਿੱਸੇ ਦੇ ਪੈਸੇ ਸੁਖਵਿੰਦਰ ਉਰਫ ਨਿੰਮਾ ਨੂੰ ਦੇ ਦਿੱਤੇ। ਨਿੰਮਾ ਨੇ ਦੋਵਾਂ ਦੇ ਹਿੱਸੇ ਦੇ ਵੱਖਰੇ-ਵੱਖਰੇ ਪੈਕੇਟ ਬਣਾਏ ਤੇ ਹਮੀਰਾ ਵਿਚ ਇਕ ਜਗ੍ਹਾ ਸੇਫ ਰੱਖ ਦਿੱਤੇ, ਜੋ ਪੁਲਸ ਨੇ ਬਰਾਮਦ ਕਰ ਲਏ।
ਅਮਰੀਕਾ 'ਚ ਪੰਜਾਬੀ ਨੌਜਵਾਨ ਦੇ ਕਤਲ ਦੇ ਦੋਸ਼ 'ਚ 1 ਕਾਬੂ
NEXT STORY