ਤਰਨਤਾਰਨ (ਰਮਨ, ਜ.ਬ.) : ਸਥਾਨਕ ਸਰਹਾਲੀ ਰੋਡ ’ਤੇ ਸਥਿਤ ਸੱਜਣ ਪੈਟਰੋਲ ਪੰਪ ’ਤੇ ਬੀਤੀ ਰਾਤ ਮੋਟਰਸਾਈਕਲ ’ਤੇ ਆਏ 2 ਹਥਿਆਰਬੰਦ ਲੁਟੇਰਿਆਂ ਵੱਲੋਂ 40 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਵਰਿੰਦਰ ਸਿੰਘ ਪੁੱਤਰ ਗੁਰਿੰਦਰ ਸਿੰਘ ਵਾਸੀ ਜੋਧਪੁਰ ਨੇ ਦੱਸਿਆ ਕਿ ਉਹ ਸੱਜਣ ਪੈਟਰੋਲ ਪੰਪ ਸਰਹਾਲੀ ਰੋਡ ਤਰਨਤਾਰਨ ਵਿਖੇ ਪਿਛਲੇ 5 ਸਾਲ ਤੋਂ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਟ੍ਰੀਟ ਲਾਈਟ ਘਪਲਾ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸੰਧੂ ਨੂੰ ਅਦਾਲਤ ਤੋਂ ਝਟਕਾ
9 ਅਕਤੂਬਰ ਦੀ ਰਾਤ 8.30 ਵਜੇ ਜਦ ਉਹ ਅਤੇ ਪਲਵਿੰਦਰ ਸਿੰਘ ਵਾਸੀ ਜੋਧਪੁਰ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਸਨ ਤਾਂ 2 ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਆਏ, ਜਿਨ੍ਹਾਂ 'ਚੋਂ ਇਕ ਨੇ ਹੱਥ ਵਿਚ ਰਾਈਫਲ ਤੇ ਦੂਜੇ ਨੇ ਪਿਸਟਲ ਫੜਿਆ ਹੋਇਆ ਸੀ। ਉਨ੍ਹਾਂ ਨੇ ਆਉਂਦਿਆਂ ਹੀ ਪਿਸਟਲ ਦਾ ਮੁੱਠਾ ਉਸ ਦੇ ਸਿਰ 'ਚ ਮਾਰਿਆ ਅਤੇ ਦੂਸਰੇ ਵਿਅਕਤੀ ਨੇ ਉਸ ਦੇ ਮੂੰਹ ’ਤੇ ਘਸੁੰਨ ਮਾਰਿਆ। ਇਸ ਤੋਂ ਬਾਅਦ ਉਹ ਉਨ੍ਹਾਂ ਕੋਲੋਂ ਪੈਟਰੋਲ ਪੰਪ ਦੀ ਸੇਲ ਕਰੀਬ 40 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਏ.ਐੱਸ.ਆਈ. ਗੁਰਦਾਸ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਏਗਾ ਰਾਮ ਰਹੀਮ! ਪਹਿਲਾਂ ਵੀ ਮਿਲ ਚੁੱਕੀ ਹੈ 5 ਵਾਰ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੁੜ ਤਿੰਨ ਦਿਨ ਦੇ ਰਿਮਾਂਡ 'ਤੇ, ਹੁਣ ਇਸ ਮਾਮਲੇ 'ਚ ਪੁੱਛਗਿੱਛ ਕਰੇਗੀ ਵਿਜੀਲੈਂਸ
NEXT STORY