ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਬਹਾਦੁਰਪੁਰ ਮੁਹੱਲੇ 'ਚ ਲੱਕੜ ਵਪਾਰੀ ਤੋਂ ਦੋ ਲੁਟੇਰਿਆਂ ਵੱਲੋਂ ਕਰੀਬ 3 ਲੱਖ 15 ਹਜ਼ਾਰ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਵਾਰਦਾਤ ਦੀ ਰੈਕੀ ਕਰਨ ਆਏ ਦੋਵੇਂ ਜਵਾਨਾਂ ਦੀ ਵੀਡੀਓ ਰਿਕਾਰਡਿੰਗ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
![PunjabKesari](https://static.jagbani.com/multimedia/15_54_289234868hsp7-ll.jpg)
ਬਹਾਦੁਰਪੁਰ ਮੁਹੱਲੇ ਦੇ ਰਹਿਣ ਵਾਲੇ ਗਾਂਧੀ ਕੁਟੀਆ ਹਾਊਸ ਦੇ ਮਾਲਕ ਕਰਨ ਗਾਂਧੀ ਨੇ ਦੱਸਿਆ ਕਿ ਅੱਜ ਸਵੇਰੇ 5.15 ਵਜੇ ਜਦੋਂ ਉਹ ਖੰਨਾ ਲੱਕੜ ਮੰਡੀ ਲਈ ਨਿਕਲੇ ਤਾਂ ਉਨ੍ਹਾਂ ਦੇ ਹੱਥ 'ਚ ਇਕ ਬੈਗ ਸੀ, ਜਿਸ 'ਚ ਕਰੀਬ ਤਿੰਨ ਲੱਖ 15 ਹਜ਼ਾਰ ਦੀ ਨਕਦੀ ਸੀ। ਉਨ੍ਹਾਂ ਦੱਸਿਆ ਕਿ ਲੁਟੇਰੇ ਮੋਢੇ 'ਤੇ ਟੰਗਿਆ ਲੈਪਟਾਪ ਦਾ ਬੈਗ ਛੱਡ ਗਏ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ।
![PunjabKesari](https://static.jagbani.com/multimedia/15_54_287516066hsp6-ll.jpg)
ਜਦੋਂ ਉਹ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਕਰਨ ਗਾਂਧੀ ਮੁਤਾਬਕ ਉਹ ਲੱਕੜ ਮੰਡੀ 'ਚ ਆੜਤ ਦਾ ਕੰਮ ਕਰਦੇ ਹਨ ਅਤੇ ਰੋਜ਼ਾਨਾ ਵਾਂਗ ਹੀ ਅੱਜ ਸਵੇਰੇ ਵੀ ਉਹ ਕੰਮ ਲਈ ਘਰੋਂ ਨਿਕਲੇ ਸਨ ਤਾਂ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਡੀ. ਐੱਸ. ਪੀ. ਜਗਦੀਸ਼ ਅੱਤਰੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡਾਂ, ਸ਼ਹਿਰਾਂ ਦੀਆਂ ਸੜਕਾਂ ਕਿਨਾਰੇ ਪਸ਼ੂ ਚਰਾਉਣ 'ਤੇ ਪਾਬੰਦੀ
NEXT STORY