ਕਪੂਰਥਲਾ (ਓਬਰਾਏ)— 22 ਜੁਲਾਈ ਨੂੰ ਰਾਸ਼ਟਰੀ ਰਾਜ ਮਾਰਗ ਇਕ 'ਤੇ ਕਪੂਰਥਲਾ ਦੇ ਹਮੀਰਾ 'ਤੇ ਹੋਈ 44 ਲੱਖ ਦੀ ਲੁੱਟ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਅ ਲਿਆ ਹੈ। ਪੁਲਸ ਨੇ ਕੁੱਲ 8 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਇਨ੍ਹਾਂ 'ਚੋਂ 4 ਲੋਕ ਗ੍ਰਿ੍ਰਫਤਾਰ ਕਰ ਲਏ ਗਏ ਹਨ। ਇਨ੍ਹਾਂ ਦੇ ਕੋਲੋਂ 34ਲੱਖ 68 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਪੁਲਸ ਨੇ ਇਨ੍ਹਾਂ ਦੇ ਕੋਲੋਂ ਇਕ ਕਾਰ ਆਈ-20 ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਪੁਲਸ ਅਨੁਸਾਰ ਇਹ ਸਾਰੇ ਲੋਕ ਇਕ ਨਵੇਂ ਢੰਗ ਨਾਲ ਲੁੱਟ ਅਤੇ ਠੱਗੀ ਦੇ ਮਾਮਲਿਆਂ ਨੂੰ ਅੰਜਾਮ ਦਿੰਦੇ ਸਨ, ਜਿਸ ਦੇ ਤਹਿਤ ਇਹ ਲੋਕ ਭੋਲੇ-ਭੋਲੇ ਲੋਕਾਂ ਨੂੰ ਇਹ ਕਹਿ ਕੇ ਪੈਸੇ ਠੱਗਦੇ ਸਨ ਕਿ ਉਹਰ ਉਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਲਈ ਵਿਦੇਸ਼ ਭੇਜ ਦੇਣਗੇ। ਇਸ ਗਿਰੋਹ ਦੇ ਮੈਂਬਰ ਬੱਚਿਆਂ ਦੇ ਮਾਤਾ-ਪਿਤਾ ਨੂੰ ਇਹ ਕਹਿੰਦੇ ਸਨ ਕਿ ਉਹ ਆਪਣੇ ਬੱਚਿਆਂ ਨੂੰ ਏਅਪਪੋਰਟ ਭੇਜ ਦੇਣ ਅਤੇ ਦੂਜੇ ਪਾਸੇ ਉਨ੍ਹਾਂ ਦੇ ਕੁਝ ਸਾਥੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਰਹਿੰਦੇ ਸਨ। ਵਾਅਦੇ ਮੁਤਾਬਕ ਜਦੋਂ ਪਰਿਵਾਰ ਵਾਲੇ ਉਨ੍ਹਾਂ ਨੂੰ ਤੈਅ ਰਕਮ ਦੇ ਦਿੰਦੇ ਸਨ ਤਾਂ ਏਅਰਪੋਰਟ 'ਤੇ ਬੈਠੇ ਇਨ੍ਹਾਂ ਦੇ ਬੱਚਿਆਾਂ ਨੂੰ ਪਾਸਪੋਰਟ ਅਤੇ ਵੀਜ਼ਾ ਦੇ ਦਿੰਦੇ ਸਨ। ਇਹ ਸ਼ਾਤਿਰ ਲੋਕ ਪਰਿਵਾਰ ਵਾਲਿਆਂ ਨੂੰ ਕਿਸੇ ਸੁੰਨਸਾਨ ਥਾਂ 'ਤੇ ਲਿਜਾ ਕੇ ਪੈਸੇ ਗਿਣਵਾਉਂਦੇ ਸਨ ਅਤੇ ਇਨ੍ਹਾਂ ਦੇ ਸੰਪਰਕ 'ਚ ਰਹਿਣ ਵਾਲੇ ਸਾਥੀ ਉਕਤ ਸਥਾਨ 'ਤੇ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਲੁੱਟ ਲੈਂਦੇ ਸਨ। ਪੈਸੇ ਨਾ ਦੇਣ 'ਤੇ ਇਹ ਏਅਰਪੋਰਟ ਤੋਂ ਹੀ ਬੱਚਿਆਂ ਨੂੰ ਘਰ ਵਾਪਸ ਭੇਜ ਦਿੰਦੇ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਜਦੋਂ ਇਨ੍ਹਾਂ ਦੇ ਸਾਥੀਆਂ ਨੇ ਹਮਲਾ ਕੀਤਾ ਤਾਂ ਪੁਲਸ ਪਰਿਵਾਰ ਦੇ ਨਾਲ ਬੈਠੇ ਇਨ੍ਹਾਂ ਦੇ ਇਕ ਸਾਥੀ ਨੂੰ ਫੜ ਲਿਆ। ਡੂੰਘਾਈ ਨਾਲ ਪੁੱਛਗਿੱਛ 'ਤੇ ਇਨ੍ਹਾਂ ਦੇ ਗਿਰੋਹ ਦਾ ਪਰਦਾਫਾਸ਼ ਹੋਇਆ।
ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ 12 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਅਤੇ 24 ਲੱਖ ਦੀ ਘਟਨਾ ਨੂੰ ਲੁੱਟਣ ਦੀ ਉਨ੍ਹਾਂ ਦੀ ਸਾਜਿਸ਼ ਨਾਕਾਮ ਹੋ ਗਈ ਸੀ। ਇਸ ਸਾਰੇ ਮਾਮਲੇ 'ਚ ਮੁੱਖ ਏਜੰਟ ਜੋ ਕਿ ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਅਤੇ ਵਿਦੇਸ਼ ਨਾਲ ਵੀ ਜੁੜੇ ਹਨ। ਇਹ ਲੋਕ ਸੋਸ਼ਲ ਸਾਈਟ ਫੇਸਬੁੱਕ 'ਤੇ ਲੋਕਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਆਪਣੇ ਜਾਲ 'ਚ ਫਸਾ ਘਟਨਾ ਨੂੰ ਅੰਜਾਮ ਦਿੰਦੇ ਸਨ। ਫਰਜ਼ੀ ਢੰਗ ਦੇ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦੇ ਮਾਮਲੇ 'ਚ ਪਹਿਲਾਂ ਵੀ ਸਾਹਮਣੇ ਆਉਂਦੇ ਸਨ ਪਰ ਵਿਦੇਸ਼ ਭੇਜਣ ਦੇ ਨਾਂ 'ਤੇ ਲੁੱਟ ਦਾ ਇਹ ਨਵਾਂ ਤਰੀਕਾ ਹੈ, ਜਿਸ ਨਾਲ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਅਜੇ ਵੀ ਪੰਜਾਬ 'ਚ ਵਿਦੇਸ਼ ਭੇਜਣ ਲਈ ਉਤਸ਼ਾਹ ਘੱਟ ਨਹੀਂ ਹੈ ਅਤੇ ਇਸ ਦੇ ਲਈ ਲੋਕ ਭਾਰੀ ਰਕਮ ਖਰਚ ਕਰਨ ਤੋਂ ਗੁਰੇਜ ਨਹੀਂ ਕਰਦੇ ਹਨ।
'ਮਹਾਰਾਜਾ ਰਣਜੀਤ ਸਿੰਘ' ਦੀ ਚੜ੍ਹਾਈ 'ਚ ਇਸ ਔਰਤ ਨੇ ਨਿਭਾਈ ਵੱਡੀ ਭੂਮਿਕਾ
NEXT STORY