ਫਿਰੋਜ਼ਪੁਰ (ਕੁਮਾਰ) : ਕਥਿਤ ਤੌਰ 'ਤੇ ਮਾਂ-ਪੁੱਤ ਨਾਲ ਮਾਰਕੁਟਾਈ ਕਰਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਮੁਦਈ ਸੋਨੂੰ ਵਾਸੀ ਇੰਦਰਾ ਕਾਲੋਨੀ ਫਿਰੋਜ਼ਪੁਰ ਕੈਂਟ ਨੇ ਦੋਸ਼ ਲਾਇਆ ਕਿ ਬੀਤੀ ਰਾਤ ਉਹ ਅਤੇ ਉਸਦੀ ਮਾਤਾ ਘਰ 'ਤੇ ਸਨ ਤਾਂ ਉਨ੍ਹਾਂ ਦਾ ਗੁਆਂਢੀ ਪ੍ਰੇਮ ਆਇਆ, ਜੋ ਉਨ੍ਹਾਂ 'ਤੇ ਗੈਸ ਸਿਲੰਡਰ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਗਾਲ੍ਹਾਂ ਕੱਢਣ ਲੱਗਾ। ਜਦੋਂ ਸ਼ਿਕਾਇਤਕਰਤਾ ਨੇ ਉਸਨੂੰ ਦੱਸਿਆ ਕਿ ਉਨ੍ਹਾਂ ਨੇ ਗੈਸ ਸਿਲੰਡਰ ਚੋਰੀ ਨਹੀਂ ਕੀਤਾ ਤਾਂ ਪ੍ਰੇਮ ਆਪਣੇ ਘਰ ਚਲਾ ਗਿਆ ਅਤੇ ਕਰੀਬ 15 ਮਿੰਟ ਬਾਅਦ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਇਆ।
ਜਦੋਂ ਸ਼ਿਕਾਇਤਕਰਤਾ ਗਲੀ ਵਿੱਚ ਖੜ੍ਹਾ ਸੀ ਤਾਂ ਆਉਂਦਿਆਂ ਹੀ ਪ੍ਰੇਮ, ਉਸਦੇ ਸਾਲੇ ਸੋਨੀ, ਕਰਨੀ, ਪ੍ਰੇਮ ਦੀ ਸਾਲੀ ਅਤੇ ਉਸਦੀ ਪਤਨੀ ਸੁਨੀਤਾ ਤੇ ਗੰਡਾ ਨੇ ਉਸਦੇ ਨਾਲ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸ਼ਿਕਾਇਤਕਰਤਾ ਦੀ ਮਾਂ ਉਸਨੂੰ ਛੁਡਾਉਣ ਲਈ ਆਈ ਤਾਂ ਨਾਮਜ਼ਦ ਦੋਸ਼ੀਆਂ ਨੇ ਉਸਦੇ ਨਾਲ ਵੀ ਮਾਰਕੁਟਾਈ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਸ਼ਿਕਾਇਤਕਰਤਾ ਦੇ ਅਨੁਸਾਰ ਪ੍ਰੇਮ ਦਾ ਕੁੱਝ ਦਿਨ ਪਹਿਲਾਂ ਸਿਲੰਡਰ ਚੋਰੀ ਹੋਇਆ ਸੀ ਅਤੇ ਉਸਨੂੰ ਸ਼ੱਕ ਸੀ ਕਿ ਉਹ ਸਿਲੰਡਰ ਸ਼ਿਕਾਇਤਕਰਤਾ ਦੇ ਭਾਣਜੇ ਨੇ ਚੋਰੀ ਕੀਤਾ ਹੈ। ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
NEXT STORY