ਲੁਧਿਆਣਾ, (ਮਹੇਸ਼)- ਏ. ਟੀ. ਐੱਮ. ਕਾਰਡ ਬਦਲ ਕੇ ਬੈਂਕ ਖਾਤਿਆਂ ’ਚੋਂ ਨਕਦੀ ਕਢਵਾਉਣ ਦੇ 2 ਮਾਮਲੇ ਥਾਣਾ ਡਵੀਜ਼ਨ ਨੰ. 6 ’ਚ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਸ਼ੇਰਪੁਰ ਖੁਰਦ ਦੀ ਵੰਦਨਾ ਭਾਰਤੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ, ਜਿਸ ’ਚ ਉਸ ਦਾ ਕਹਿਣਾ ਹੈ ਕਿ ਲਗਭਗ ਡੇਢ ਸਾਲ ਪਹਿਲਾਂ ਕੋਈ ਅਣਪਛਾਤੇ ਵਿਅਕਤੀ ਉਸ ਦਾ ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਕਾਰਡ ਬਦਲ ਕੇ ਉਸ ਦੇ ਖਾਤੇ ’ਚੋਂ 53000 ਰੁਪਏ ਦੀ ਨਕਦੀ ਕਢਵਾ ਕੇ ਲੈ ਗਿਆ। ਜਦਕਿ ਦੂਜਾ ਮਾਮਲਾ ਫੋਕਲ ਪੁਆਇੰਟ ਬਾਬਾ ਦੀਪ ਨਗਰ ਦੇ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਲਗਭਗ 6 ਮਹੀਨੇ ਪਹਿਲਾਂ ਸ਼ੇਰਪੁਰ ਦੇ ਆਈ. ਡੀ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਤੋਂ ਕੋਈ ਵਿਅਕਤੀ ਉਸ ਦਾ ਕਾਰਡ ਧੋਖੇ ਨਾਲ ਬਦਲ ਕੇ ਉਸ ਦੇ ਖਾਤੇ ’ਚੋਂ 16500 ਰੁਪਏ ਦੀ ਨਕਦੀ ਕਢਵਾ ਕੇ ਲੈ ਗਿਆ।
ਨਰੇਗਾ ਮੁਲਾਜ਼ਮਾਂ ਦੀ ਭੁੱਖ ਹਡ਼ਤਾਲ 11ਵੇਂ ਦਿਨ ਵੀ ਰਹੀ ਜਾਰੀ
NEXT STORY