ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ 'ਚ ਛੋਟੀ ਜਿਹੀ ਪੋਤੀ ਨੇ ਆਪਣੇ ਦਾਦੇ ਨੂੰ ਮਾਲੋਮਾਲ ਕਰ ਦਿੱਤਾ, ਜਿਸ ਦਾ ਪੰਜਾਬ ਸਟੇਟ ਡੀਅਰ ਲਾਟਰੀ ਦਾ 15 ਲੱਖ ਦਾ ਪਹਿਲਾ ਇਨਾਮ ਨਿਕਲਿਆ ਹੈ। ਇਨਾਮ ਨਿਕਲਣ ਤੋਂ ਬਾਅਦ ਲਾਟਰੀ ਵਿਕਰੇਤਾ ਉਕਤ ਵਿਅਕਤੀ ਨੂੰ ਫੋਨ ਕਰ ਰਿਹਾ ਸੀ ਪਰ ਫੋਨ ਨਾ ਮਿਲਣ ਕਾਰਨ ਉਹ ਜੇਤੂ ਵਿਅਕਤੀ ਦੇ ਘਰ ਪਹੁੰਚ ਗਿਆ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ 15 ਲੱਖ ਦੀ ਲਾਟਰੀ ਲੱਗੀ ਹੈ, ਜਿਸ ਤੋਂ ਬਾਅਦ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਛਾ ਗਿਆ।
ਇਹ ਵੀ ਪੜ੍ਹੋ : Punjab : ਵੱਡੀ ਸਕੀਮ ਲਈ ਵਿਦਿਆਰਥੀਆਂ ਦੇ DOCUMENTS ਤਿਆਰ ਰੱਖਣ ਦੇ ਹੁਕਮ, ਜਲਦੀ ਹੀ...
ਜਾਣਕਾਰੀ ਦਿੰਦੇ ਹੋਏ ਰਾਧਾ ਸੁਆਮੀ ਕਾਲੋਨੀ ਦੇ ਰਹਿਣ ਵਾਲੇ ਮਨੋਹਰ ਲਾਲ ਨੇ ਦੱਸਿਆ ਕਿ ਉਹ ਪਹਿਲਾਂ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ ਪਰ ਹੁਣ ਉਨ੍ਹਾਂ ਕੋਲ ਮੁੰਡੇ ਕੰਮ ਕਰਦੇ ਹਨ ਅਤੇ ਉਹ ਖ਼ੁਦ ਘਰ ਹੀ ਰਹਿੰਦੇ ਹਨ। ਉਹ ਆਪਣੀ 3 ਸਾਲਾ ਦੀ ਪੋਤੀ ਨਾਲ ਸਬਜ਼ੀ ਲੈਣ ਲਈ ਬਜ਼ਾਰ ਗਏ ਸਨ ਅਤੇ ਫਿਰ ਲਾਟਰੀ ਦੀ ਟਿਕਟ ਖ਼ਰੀਦਣ ਲਈ ਦੁਕਾਨ 'ਤੇ ਚਲੇ ਗਏ। ਉਨ੍ਹਾਂ ਦੀ ਪੋਤੀ ਨੇ ਜਿਹੜੀ ਟਿਕਟ ਚੁੱਕੀ, ਉਹ ਮਨੋਹਰ ਲਾਲ ਨੇ ਖ਼ਰੀਦ ਲਈ। ਇਸ ਟਿਕਟ 'ਤੇ ਹੁਣ 15 ਲੱਖ ਰੁਪਏ ਦੀ ਲਾਟਰੀ ਲੱਗੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਭਲਕੇ ਤੱਕ ਮੁਲਤਵੀ (ਵੀਡੀਓ)
ਲਾਟਰੀ ਦੇ ਸੰਚਾਲਕ ਬੌਬੀ ਨੇ ਦੱਸਿਆ ਕਿ ਮਨੋਹਰ ਲਾਲ ਵਲੋਂ ਉਨ੍ਹਾਂ ਤੋਂ ਪੰਜਾਬ ਸਟੇਟ ਡੀਅਰ 100 ਮੰਥਲੀ ਲਾਟਰੀ ਦੀ ਟਿਕਟ ਖ਼ਰੀਦੀ ਗਈ ਸੀ। ਇਸ 'ਤੇ ਇਨ੍ਹਾਂ ਦਾ ਪਹਿਲਾ ਇਨਾਮ 15 ਲੱਖ ਰੁਪਏ ਨਿਕਲਿਆ ਹੈ। ਇਸ 'ਤੇ ਪੂਰਾ ਪਰਿਵਾਰ ਖ਼ੁਸ਼ ਨਜ਼ਰ ਆ ਰਿਹਾ ਹੈ। ਸੰਚਾਲਕ ਬੌਬੀ ਨੇ ਦੱਸਿਆ ਕਿ ਉਹ ਮਠਿਆਈ ਲੈ ਕੇ ਮਨੋਹਰ ਲਾਲ ਦੇ ਘਰ ਪੁੱਜਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਦੀ 15 ਲੱਖ ਰੁਪਏ ਦੀ ਲਾਟਰੀ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ
NEXT STORY