ਰਾਹੋਂ, (ਪ੍ਰਭਾਕਰ)- ਮੇਨ ਬਾਜ਼ਾਰ 'ਚ ਸਥਿਤ ਮਨਿਆਰੀ ਦੀ ਦੁਕਾਨ ਤੋਂ ਨਕਦੀ ਤੇ ਸਾਮਾਨ ਚੋਰੀ ਹੋਣ ਦੀ ਖਬਰ ਮਿਲੀ ਹੈ। ਅਸ਼ੋਕ ਜਨਰਲ ਸਟੋਰ ਦੇ ਮਾਲਕ ਮਦਨ ਲਾਲ ਹਿਆਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੀ ਰਾਤ ਉਹ ਆਪਣੀ ਮਨਿਆਰੀ ਦੀ ਦੁਕਾਨ ਦੇ ਸ਼ਟਰ ਲਾ ਕੇ ਤਾਲੇ ਲਾਉਣ ਉਪਰੰਤ ਘਰ ਚਲੇ ਗਏ ਸਨ। ਜਦੋਂ ਅੱਜ ਸਵੇਰੇ 6 ਵਜੇ ਉਹ ਦੁਕਾਨ ਦੀ ਸਫਾਈ ਕਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦਾ ਪਿਛਲਾ ਸ਼ਟਰ ਟੁੱਟਾ ਪਿਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਲੋਹੇ ਦਾ ਗੱਲਾ ਤੇ 15 ਹਜ਼ਾਰ ਰੁਪਏ ਦਾ ਸਾਮਾਨ ਚੋਰ ਲੈ ਗਏ ਸਨ। ਇਸਦੀ ਸੂਚਨਾ ਥਾਣਾ ਰਾਹੋਂ ਨੂੰ ਦਿੱਤੀ। ਮੌਕੇ ਦਾ ਜਾਇਜ਼ਾ ਲੈਣ ਆਏ ਏ. ਐੱਸ. ਆਈ. ਬਲਵਿੰਦਰ ਸਿੰਘ ਤੇ ਫਿੰਗਰ ਪ੍ਰਿੰਟ ਐਕਸਪਰਟ ਸੋਢੀ ਰਾਮ ਪਹੁੰਚੇ, ਜਿਨ੍ਹਾਂ ਨੇ ਕਾਫ਼ੀ ਬਾਰੀਕੀ ਨਾਲ ਛਾਣਬੀਣ ਕੀਤੀ।
ਦੁਕਾਨ ਮਾਲਕ ਨੇ ਇਹ ਵੀ ਦੱਸਿਆ ਕਿ ਜਿਹੜਾ ਗੱਲਾ ਚੋਰੀ ਹੋਇਆ ਸੀ, ਉਹ ਪਿੰਡ ਭਾਰਟਾ ਕੋਲੋਂ ਟੁੱਟਾ ਪਿਆ ਖਾਲੀ ਮਿਲਿਆ। ਪੁਲਸ ਨੇ ਗੱਲੇ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਟਰਸਾਈਕਲ ਅੱਗੇ ਆਇਆ ਪਸ਼ੂ, 2 ਜ਼ਖਮੀ
NEXT STORY