ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਸਬਾ ਧਾਰੀਵਾਲ ਵਿਖੇ ਦੁਰਗਾ ਮਾਂ ਜਿਊਲਰ ਨਾਂ ਦੀ ਦੁਕਾਨ 'ਤੇ ਗਹਿਣੇ ਖਰੀਦਣ ਲਈ ਗਾਹਕ ਬਣ ਕੇ ਆਏ ਲੁਟੇਰੇ ਨੇ ਲੁੱਟ ਦੀ ਨੀਅਤ ਨਾਲ ਦੁਕਾਨਦਾਰ 'ਤੇ ਰਿਵਾਲਵਰ ਤਾਣ ਦਿੱਤੀ ਪਰ ਸਮਾਂ ਰਹਿੰਦੇ ਦੁਕਾਨਦਾਰ ਅਤੇ ਦੁਕਾਨ ਦੇ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦਿਆਂ ਲੁਟੇਰੇ ਨਾਲ ਹੱਥੋਪਾਈ ਦੌਰਾਨ ਉਸ ਦੀ ਲਾਇਸੈਂਸੀ ਰਿਵਾਲਵਰ ਖੋਹ ਲਈ। ਘਟਨਾ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਟ੍ਰੈਫਿਕ ਪੁਲਸ ਮੁਲਾਜ਼ਮ ਨੇ ਆਪਣੀ ਜਾਨ 'ਤੇ ਖੇਡ ਕੇ ਲੁਟੇਰੇ ਨੂੰ ਕਾਬੂ ਕਰਕੇ ਧਾਰੀਵਾਲ ਥਾਣੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਚੋਰਾਂ ਦੇ ਬੁਲੰਦ ਹੌਸਲੇ, ਘਰ ਦੇ ਸਾਹਮਣਿਓਂ ਲੈ ਗਏ ਕਾਰ
ਪੀੜਤ ਦੁਕਾਨ ਮਾਲਕ ਦਾ ਕਹਿਣਾ ਸੀ ਕਿ ਉਕਤ ਲੁਟੇਰਾ ਗਾਹਕ ਬਣ ਕੇ ਉਸ ਦੀ ਦੁਕਾਨ 'ਤੇ ਆਈ 20 ਗੱਡੀ 'ਚ ਆਇਆ ਤੇ ਗਹਿਣੇ ਦਿਖਾਉਣ ਲਈ ਕਹਿਣ ਲੱਗਾ। ਗਹਿਣੇ ਦੇਖਦਿਆਂ ਕਿਹਾ ਕਿ ਉਸ ਨੇ 14 ਲੱਖ ਰੁਪਏ ਦੇ ਗਹਿਣੇ ਬਣਵਾਉਣੇ ਹਨ ਅਤੇ ਉਹ 2 ਲੱਖ ਰੁਪਏ ਐਡਵਾਂਸ ਦੇ ਦੇਵੇਗਾ, ਬਾਕੀ ਗਹਿਣੇ ਲੈਣ ਸਮੇਂ ਦੇ ਜਾਵੇਗਾ। ਐਡਵਾਂਸ ਦੇ 2 ਲੱਖ ਦੇਣ ਸਮੇਂ ਲੁਟੇਰੇ ਨੇ ਜਦੋਂ ਝੋਲੇ ਵਿੱਚ ਹੱਥ ਪਾਇਆ ਤਾਂ ਉਸ ਨੇ ਆਪਣੀ ਰਿਵਾਲਵਰ ਕੱਢ ਕੇ ਤਾਣ ਦਿੱਤੀ ਪਰ ਮੈਂ ਤੇ ਮੇਰੇ ਮੁਲਾਜ਼ਮਾਂ ਨੇ ਉਸ ਨਾਲ ਹੱਥੋਪਾਈ ਹੋ ਕੇ ਰਿਵਾਲਵਰ ਖੋ ਲਈ ਪਰ ਲੁਟੇਰਾ ਫਰਾਰ ਹੋ ਗਿਆ, ਜਿਸ ਨੂੰ ਕੁਝ ਦੂਰੀ 'ਤੇ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਬਟਾਲਾ 'ਚ ਦੇਰ ਰਾਤ ਪੁਲਸ ਦੀ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, ਹਾਲਤ ਗੰਭੀਰ
ਉਧਰ ਆਪਣੀ ਜਾਨ 'ਤੇ ਖੇਡ ਕੇ ਪਿੱਛਾ ਕਰਦਿਆਂ ਲੁਟੇਰੇ ਨੂੰ ਕਾਬੂ ਕਰਨ ਵਾਲੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਬਿਕਰਮਜੀਤ ਸਿੰਘ ਨੇ ਘਟਨਾ ਅਤੇ ਕਿਵੇਂ ਲੁਟੇਰੇ ਨੂੰ ਕਾਬੂ ਕੀਤਾ, ਬਾਰੇ ਦੱਸਦਿਆਂ ਕਿਹਾ ਕਿ ਲੁਟੇਰੇ ਨੂੰ ਕਾਬੂ ਕਰਕੇ ਥਾਣਾ ਧਾਰੀਵਾਲ ਦੇ ਇੰਚਾਰਜ ਮਨਜੀਤ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ, ਅਗਲੀ ਕਾਨੂੰਨੀ ਕਾਰਵਾਈ ਧਾਰੀਵਾਲ ਪੁਲਸ ਵੱਲੋਂ ਕੀਤੀ ਜਾਵੇਗੀ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲਾਈਵ ਸਟ੍ਰੀਮਡ 'ਕਰੀਅਰ ਟਾਕ' ਨੂੰ ਸੋਸ਼ਲ ਮੀਡੀਆ 'ਤੇ ਮਿਲਿਆ ਭਰਵਾਂ ਹੁੰਗਾਰਾ
NEXT STORY