ਮੰਡੀ ਲੱਖੇਵਾਲੀ, (ਸੁਖਪਾਲ)- ਇਸ ਖੇਤਰ ਦੇ ਪਿੰਡਾਂ ਵਿਚ ਲੋਕਾਂ ਵੱਲੋਂ ਨਰਮੇ ਦੀਆਂ ਛਟੀਆਂ ਦੀਆਂ ਭਰੀਆਂ ਟਰਾਲੀਆਂ ਲਿਆ ਕੇ ਪਿੰਡਾਂ ਦੀਆਂ ਫਿਰਨੀਆਂ 'ਤੇ ਲਾਈਆਂ ਜਾ ਰਹੀਆਂ ਹਨ, ਜਿਸ ਕਰਕੇ ਜਿਥੇ ਲੰਘਣ ਟੱਪਣ ਵਾਲੇ ਲੋਕ ਔਖੇ ਹੋ ਰਹੇ ਹਨ, ਉਥੇ ਇਨ੍ਹਾਂ ਛਟੀਆਂ ਕਰਕੇ ਹਾਦਸਿਆਂ ਦਾ ਵੀ ਖਤਰਾ ਹੈ ਕਿਉਂਕਿ ਅੱਧੀ ਤੋਂ ਜ਼ਿਆਦਾ ਸੜਕ ਛਟੀਆਂ ਦੀ ਟਰਾਲੀ ਸੁੱਟ ਕੇ ਰੋਕ ਲਈ ਜਾਂਦੀ ਹੈ। ਲੋਕਾਂ ਦੀ ਮੰਗ ਹੈ ਕਿ ਜ਼ਿਲਾ ਪ੍ਰਸ਼ਾਸਨ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ ਤਾਂ ਕਿ ਪਿੰਡਾਂ ਦੀਆਂ ਫਿਰਨੀਆਂ 'ਤੇ ਕੋਈ ਨਰਮੇ ਦੀਆਂ ਛਟੀਆਂ ਨਾ ਸੁੱਟੇ ।
ਕਿਸਾਨ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY