ਬੁਢਲਾਡਾ (ਮਨਜੀਤ)- ਸ਼ਹਿਰ ਬੁਢਲਾਡਾ ਵਿਚ ਦਿਨੋਂ-ਦਿਨ ਬੇਸਹਾਰਾ ਪਸ਼ੂਆਂ ਅਤੇ ਖੂੰਖਾਰ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ। ਹਰ ਗਲੀ-ਮੁਹੱਲੇ ਬੇਸਹਾਰਾ ਪਸ਼ੂ ਅਤੇ ਢੱਠਿਆਂ ਕਾਰਨ ਸ਼ਹਿਰ ਵਿਚ ਹਾਦਸੇ ਵਾਪਰ ਰਹੇ ਹਨ। ਸ਼ਹਿਰ ਵਿਚ 2 ਗਊਸ਼ਾਲਾਵਾਂ ਹਨ। ਜਿਨ੍ਹਾਂ ਵਿਚ ਲਗਭਗ 2 ਹਜ਼ਾਰ ਤੋਂ ਵੱਧ ਪਸ਼ੂ ਸ਼ਹਿਰ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਪਰ ਸ਼ਹਿਰ ਦੇ ਧਾਰਮਿਕ ਸਥਾਨਾਂ, ਆਮ ਚੁਰਸਤਿਆਂ ਅਤੇ ਹਰ ਗਲੀ ਵਿਚ ਬੇਸਹਾਰਾ ਪਸ਼ੂਆਂ ਨੇ ਗੋਬਰ ਕਰ ਕੇ ਸ਼ਹਿਰ ਦੀ ਸੁੰਦਰਤਾ ਨੂੰ ਢਾਅ ਲਗਾ ਰੱਖੀ ਹੈ।
ਬੇਸਹਾਰਾ ਪਸ਼ੂਆਂ ਦੀ ਫੇਟ ਨਾਲ ਪਿਛਲੇ ਦਿਨੀਂ ਬੱਸ ਸਟੈਂਡ ਰੋਡ ’ਤੇ ਇਕ ਬਜ਼ੁਰਗ ਦੀ ਮੌਤ ਵੀ ਹੋ ਚੁੱਕੀ ਹੈ। ਆਈ.ਟੀ.ਆਈ. ਚੌਕ ਤੋਂ ਬੱਸ ਸਟੈਂਡ ਰੋਡ ਤੇ ਹਰੇ ਦੀਆਂ ਕਈ ਟਾਲਾਂ ਹਨ, ਜਿੱਥੋਂ ਸ਼ਹਿਰ ਦੇ ਲੋਕ ਹਰਾ ਲੈ ਕੇ ਪਸ਼ੂਆਂ ਨੂੰ ਟਾਲ ਦੇ ਨੇੜੇ ਹੀ ਪਾ ਦਿੰਦੇ ਹਨ ਅਤੇ ਸੈਂਕੜੇ ਪਸ਼ੂਆਂ ਦਾ ਪੱਕੇ ਤੌਰ ’ਤੇ ਝੁੰਡ ਖੜ੍ਹਾ ਰਹਿੰਦਾ ਹੈ। ਸਾਰਾ ਦਿਨ ਇੱਥੇ ਪਸ਼ੂ ਲੜਦੇ ਅਤੇ ਭਿੜਦੇ ਰਹਿੰਦੇ ਹਨ। ਇਸੇ ਸੜਕ ਉੱਪਰ ਹੀ 2 ਸਕੂਲ ਹਨ, ਜਿੱਥੇ ਲਗਭਗ 2 ਹਜ਼ਾਰ ਦੇ ਕਰੀਬ ਛੋਟੇ-ਛੋਟੇ ਬੱਚੇ ਪੜ੍ਹਦੇ ਹਨ।
ਇਹ ਵੀ ਪੜ੍ਹੋ- ''ਹੁਣ ਤੁਸੀਂ ਕਦੋਂ ਸਿਆਸਤ 'ਚ ਆਓਗੇ ?'' ਇਸ ਸਵਾਲ 'ਤੇ ਦੇਖੋ CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਕੀ ਦਿੱਤਾ ਜਵਾਬ
ਜਿਨ੍ਹਾਂ ਨੂੰ ਸਵੇਰੇ-ਸ਼ਾਮ ਉਨ੍ਹਾਂ ਦੇ ਮਾਪੇ ਛੱਡਣ ਅਤੇ ਲੈਣ ਆਉਂਦੇ ਹਨ ਤਾਂ ਉਸ ਸਮੇਂ ਵੀ ਕਈ ਵਾਰ ਹਾਦਸੇ ਵਾਪਰੇ ਹਨ। ਸ਼ਹਿਰ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ। ਇਸ ਤੋਂ ਇਲਾਵਾ ਵਾਰਡ ਨੰ. 19 ਵਿਚ ਆਵਾਰਾ ਕੁੱਤਿਆਂ ਨੇ ਇਕ ਵੱਛੀ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਨੋਚ-ਨੋਚ ਕੇ ਖਾ ਲਿਆ। ਇਸ ਮੌਕੇ ਵਾਰਡ ਵਾਸੀ ਰਿਟਾ. ਐੱਸ.ਡੀ.ਓ. ਬਲਵਿੰਦਰ ਸਿੰਘ, ਸੁਪਰਡੈਂਟ ਗੁਰਜੰਟ ਸਿੰਘ, ਐੱਮ.ਸੀ. ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਬਹਾਦਰਪੁਰ, ਪ੍ਰਦੀਪ ਸਿੰਘ, ਗੁਰਨਾਮ ਸਿੰਘ ਤੋਂ ਇਲਾਵਾ ਹੋਰਨਾਂ ਨੇ ਵੀ ਮੰਗ ਕੀਤੀ ਹੈ ਕਿ ਬੇਸਹਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''
ਬੇਸਹਾਰਾ ਪਸ਼ੂਆਂ ਦੀ ਸਮੱਸਿਆ ਘਟਣ ਦੀ ਬਜਾਏ ਗੰਭੀਰ ਹੁੰਦੀ ਜਾ ਰਹੀ : ਸਮਾਜ ਸੇਵੀ
ਉੱਘੇ ਵਪਾਰੀ ਸ਼ਾਮ ਲਾਲ ਧਲੇਵਾਂ, ਪ੍ਰਕਾਸ਼ ਚੰਦ ਕੁਲਰੀਆਂ, ਕਾਮਰੇਡ ਰਮੇਸ਼ ਕੁਮਾਰ ਮੇਸ਼ੀ, ਤਨਜੋਤ ਸਿੰਘ ਸਾਹਨੀ, ਕੌਂਸਲਰ ਕੰਵਲਜੀਤ ਕਾਲੂ ਮਦਾਨ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਘਟਣ ਦੀ ਬਜਾਏ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਵੀ ਯੋਜਨਾ ਬਣਾਈ ਹੈ। ਇਹ ਕੁੱਤਿਆਂ ਦੇ ਵੱਢਣ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਇਹ ਵੀ ਪੜ੍ਹੋ- 7 ਸਾਲਾ ਬੱਚੇ ਦੀ ਹੋ ਗਈ ਮੌਤ, ਲਾਸ਼ ਦਫ਼ਨਾਉਣ ਖ਼ਾਤਰ 2 ਗਜ਼ ਜ਼ਮੀਨ ਲਈ ਸਾਰਾ ਦਿਨ ਭਟਕਦਾ ਰਿਹਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- 'ਲੰਬੇ ਸਮੇਂ ਬਾਅਦ...'
NEXT STORY