ਚੰਡੀਗੜ੍ਹ — ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਨਾਰਕੋ ਟੈਸਟ ਨੂੰ ਲੈ ਕੇ ਪੇਸ਼ ਕੀਤੀ ਗਈ ਪਟੀਸ਼ਨ ਅਤੇ ਖੱਟਾ ਸਿੰਘ ਵਲੋਂ ਰਣਜੀਤ ਕਤਲ ਕਾਂਡ ਮਾਮਲੇ 'ਚ ਫਿਰ ਤੋਂ ਗਵਾਹੀ ਦੇਣ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਹੋਈ। ਹਾਈ ਕੋਰਟ ਨੇ ਸੀ.ਬੀ.ਆਈ. ਤੋਂ ਇਨ੍ਹਾਂ ਦੋਵਾਂ ਮਾਮਲਿਆਂ 'ਚ ਜਵਾਬ ਮੰਗਿਆ ਸੀ ਪਰ ਸੀ.ਬੀ.ਆਈ. ਨੇ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਇਸ ਕਾਰਨ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੀ ਸੁਣਵਾਈ 1 ਦਸੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸ਼ਾਹ ਸਤਨਾਮ ਦੇ ਦੋਹਤੇ ਅਵਤਾਰ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੇ ਖਿਲਾਫ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਖੱਟਾ ਸਿੰਘ ਦਾ ਨਾਰਕੋ ਟੈਸਟ ਕਰਵਾਇਆ ਜਾਵੇ। ਅਵਤਾਰ ਸਿੰਘ ਨੇ ਕਿਹਾ ਹੈ ਕਿ ਖੱਟਾ ਸਿੰਘ ਵਾਰ-ਵਾਰ ਬਿਆਨ ਬਦਲ ਰਿਹਾ ਹੈ ਅਤੇ ਹੁਣ ਫਿਰ ਬਿਆਨ ਦੇਣ ਦੀ ਗੱਲ ਕਰ ਰਿਹਾ ਹੈ। ਖੱਟਾ ਸਿੰਘ ਰਾਮ ਰਹੀਮ ਦਾ ਸਾਬਕਾ ਡਰਾਈਵਰ ਹੈ। ਖੱਟਾ ਸਿੰਘ ਕਈ ਵਾਰ ਆਪਣੇ ਬਿਆਨ ਦੇਣ ਤੋਂ ਮੁਕਰ ਚੁੱਕਾ ਹੈ ਪਰ ਇਸ ਵਾਰ ਉਹ ਰਾਮ ਰਹੀਮ 'ਤੇ ਚਲ ਰਹੇ ਰਣਜੀਤ ਹੱਤਿਆਕਾਂਡ ਸਮੇਤ ਹੋਰ ਮਾਮਲਿਆਂ 'ਚ ਦੁਬਾਰਾ ਬਿਆਨ ਦੇਣਾ ਚਾਹੁੰਦਾ ਹੈ। ਇਸ ਲਈ ਉਸਨੇ ਸੀ.ਬੀ.ਆਈ. ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਜੋ ਕਿ ਖਾਰਜ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਖੱਟਾ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ।
ਅੱਜ ਕੋਰਟ 'ਚ ਖੱਟਾ ਸਿੰਘ ਦੇ ਅਕਾਊਂਟ ਦੀ ਜਾਣਕਾਰੀ ਨੂੰ ਲੈ ਕੇ ਇਕ ਹੋਰ ਅਰਜ਼ੀ ਦਿੱਤੀ ਹੈ, ਜਿਸ 'ਤੇ ਕੋਰਟ ਨੇ ਕਿਹਾ ਹੈ ਕਿ ਇਸ ਦੀ ਅਪੀਲ ਟ੍ਰਾਇਲ ਕੋਰਟ 'ਚ ਪਾਈ ਜਾਵੇਗੀ।
200 ਲੀਟਰ ਲਾਹਨ ਅਤੇ 100 ਪੇਟੀ ਸ਼ਰਾਬ ਬਰਾਮਦ
NEXT STORY