ਬਠਿੰਡਾ (ਬਲਵਿੰਦਰ)— ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਇਨਕਮ ਟੈਕਸ ਸਿਰਸਾ ਦੇ ਘਰ ਸੀ.ਬੀ.ਆਈ. ਰੇਡ ਹੋਈ, ਜਿਥੋਂ 2 ਕਿਲੋ ਸੋਨਾ, 20 ਕਿਲੋ ਚਾਂਦੀ, 16 ਲੱਖ ਰੁਪਏ ਨਗਦੀ ਆਦਿ ਕਾਗਜ਼ਾਤ ਬਰਾਮਦ ਹੋਏ ਹਨ। ਅਧਿਕਾਰੀ ਤੇ ਉਸਦੇ ਮੁਲਾਜ਼ਮ ਨੂੰ ਅਦਾਲਤ ਨੇ 20 ਫਰਵਰੀ ਤੱਕ ਜੇਲ ਭੇਜ ਦਿੱਤਾ ਹੈ। ਇਕੱਤਰ ਜਾਣਕਾਰੀ ਮੁਤਾਬਕ ਸਿਰਸਾ ਦੇ ਵਪਾਰੀ ਪ੍ਰਸ਼ੋਤਮ ਗੋਇਲ ਜੋ ਨਿਤਿਨ ਗਰਗ ਡਿਪਟੀ ਕਮਿਸ਼ਨਰ ਇਨਕਮ ਟੈਕਸ ਸਿਰਸਾ ਦੇ ਰਿਸ਼ਤੇਦਾਰ ਹਨ, ਨੇ ਸੀ.ਬੀ.ਆਈ. ਚੰਡੀਗੜ੍ਹ ਵਿਖੇ ਸ਼ਿਕਾਇਤ ਕੀਤੀ ਕਿ ਉਕਤ ਅਧਿਕਾਰੀ ਆਪਣੇ ਅਹੁਦੇ ਦਾ ਰੋਹਬ ਪਾ ਕੇ ਉਸ ਤੋਂ 2 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ। ਇਸ ਤੋਂ ਬਾਅਦ ਬਣੀ ਯੋਜਨਾ ਤਹਿਤ ਪ੍ਰਸ਼ੋਤਮ ਗੋਇਲ ਸੀ.ਬੀ.ਆਈ. ਟੀਮ ਸਣੇ ਬਠਿੰਡਾ ਪਹੁੰਚੇ। ਨਿਤਿਨ ਗਰਗ ਦਾ ਇਕ ਡਾਇਗਨੋਸਟਿਕ ਸੈਂਟਰ ਸਿਰਸਾ ਵਿਚ ਚੱਲ ਰਿਹਾ ਹੈ, ਜਦਕਿ ਇਕ ਹੋਰ ਬਠਿੰਡਾ ਵਿਚ ਬਣ ਰਿਹਾ ਹੈ।
ਪ੍ਰਸ਼ੋਤਮ ਗੋਇਲ ਬਠਿੰਡਾ ਪਹੁੰਚਿਆ ਤਾਂ ਨਿਤਿਨ ਗਰਗ ਨੇ ਉਸਨੂੰ ਸੈਂਟਰ ਵਾਲੀ ਜਗ੍ਹਾ 'ਤੇ ਪਹੁੰਚ ਕੇ ਪੈਸੇ ਉਸਦੇ ਮੁਲਾਜ਼ਮ ਪ੍ਰਿੰਸ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ 3 ਵਜੇ ਜਿਉਂ ਹੀ ਗੋਇਲ ਨੇ ਪ੍ਰਿੰਸ ਨੂੰ ਪੈਸੇ ਫੜਾਏ ਤਾਂ ਸੀ.ਬੀ.ਆਈ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੇ ਨਾਲ ਹੀ ਨਿਤਿਨ ਗਰਗ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਗਰਗ ਦੇ ਘਰ ਦੀ ਤਲਾਸ਼ੀ ਲਈ ਗਈ, ਜਿਥੋਂ 2 ਕਿਲੋ ਸੋਨਾ, 20 ਕਿਲੋ ਚਾਂਦੀ ਤੇ 16 ਲੱਖ ਰੁਪਏ ਨਗਦ ਬਰਾਮਦ ਹੋਏ। ਇਸ ਤੋਂ ਇਲਾਵਾ ਟੀਮ ਨੇ ਉਸਦੀ ਬਠਿੰਡਾ, ਸਿਰਸਾ ਦੀ ਜਾਇਦਾਦ ਦੇ ਕਾਗਜ਼ਾਤ ਵੀ ਕਬਜ਼ੇ 'ਚ ਲੈ ਲਏ, ਜਦਕਿ ਸੀ.ਬੀ.ਆਈ. ਗੰਗਾਨਗਰ ਦੀ ਰਿਹਾਇਸ਼ੀ ਕਾਲੌਨੀ ਤੇ ਹੋਰ ਵਪਾਰਾਂ ਵਿਚ ਹਿੱਸੇਦਾਰਾਂ ਦਾ ਪਤਾ ਵੀ ਲਗਾ ਰਹੀ ਹੈ।
ਆਪ ਵਲੋਂ ਸ਼ੁਰੂ ਕੀਤੀ ਪਰਿਵਾਰ ਜੋੜੋ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
NEXT STORY