ਰੂਪਨਗਰ (ਵਿਜੇ ਸ਼ਰਮਾ)— ਸੀ. ਬੀ. ਐੱਸ. ਈ. ਵੱਲੋਂ ਬੀਤੇ ਦਿਨ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚ ਸੇਂਟ ਕਾਰਮਲ ਸਕੂਲ ਰੂਪਨਗਰ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਜ਼ਿਲ੍ਹੇ 'ਚੋਂ ਟੌਪ ਕੀਤਾ ਹੈ। ਅਰਸ਼ਦੀਪ ਕੌਰ ਨੇ 98.8 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਦੇ ਇਲਾਵਾ ਅਰਸ਼ਦੀਪ ਕੌਰ ਦੇ ਘਰ 'ਚ ਖੁਸ਼ੀ ਦਾ ਮਹੌਲ ਹੈ ਅਤੇ ਉਸ ਦੇ ਮਾਤਾ ਪਿਤਾ ਨੂੰ ਆਪਣੀ ਪੁੱਤਰੀ ਤੇ ਮਾਣ ਹੈ।
ਇਸ ਦੌਰਾਨ ਅਰਸ਼ਦੀਪ ਕੌਰ ਨੇ ਜਗਬਾਣੀ ਨਾਲ ਵਿਸੇਸ਼ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਜਿੰਨੀ ਮਿਹਨਤ ਕੀਤੀ ਸੀ, ਉਸ 'ਚ ਸਫਲਤਾ ਹਾਸਲ ਕਰਕੇ ਅੱਜ ਉਹ ਕਾਫੀ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਅੰਕ ਹਾਸਲ ਕਰਨ ਲਈ ਅੱਜ ਉਹ ਕਾਫੀ ਖੁਸ਼ ਹੈ। ਉਸ ਨੇ ਕਿਹਾ ਕਿ ਇਹ ਅੰਕ ਹਾਸਲ ਕਰਨ ਲਈ ਉਸ ਨੇ ਦੋ ਸਾਲ ਸਖ਼ਤ ਮਿਹਨਤ ਕਰਕੇ ਇਹ ਟੀਚਾ ਨਿਰਧਾਰਤ ਕੀਤਾ ਅਤੇ ਹੁਣ ਉਸ ਦਾ ਟੀਚਾ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ; ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕਰਵਾਇਆ ਕੋਰੋਨਾ ਟੈਸਟ, ਅੱਜ ਆ ਸਕਦੀ ਹੈ ਰਿਪੋਰਟ
ਉਸ ਨੇ ਕਿਹਾ ਕਿ ਉਹ ਹੋਰ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਭਵਿੱਖ 'ਚ ਵਕਾਲਤ ਦੇ ਬਾਅਦ ਯੂ. ਪੀ. ਐੱਸ. ਈ. ਦੀ ਪ੍ਰੀਖਿਆ 'ਚ ਸਫਲਤਾ ਹਾਸਲ ਕਰਨਾ ਉਸ ਦੇ ਜੀਵਨ ਦਾ ਉਦੇਸ਼ ਹੈ। ਉਸ ਨੇ ਕਿਹਾ ਕਿ ਸਮਾਜ ਸੇਵੀ ਅਤੇ ਲੋਕਾਂ ਦੀ ਸਹਾਇਤਾ ਕਰਨਾ ਵੀ ਉਸ ਦੇ ਜੀਵਨ ਦਾ ਉਦੇਸ਼ ਹੈ। ਅਰਸ਼ਦੀਪ ਦੇ ਪਿਤਾ ਤਿਲਕਰਾਜ ਪੰਜਾਬ ਪੁਲਸ 'ਚ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਉਨਾਂ ਦੀ ਸਪੁੱਤਰੀ ਨੇ ਅੱਜ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਜਦੋਂਕਿ ਅਰਸ਼ਦੀਪ ਕੌਰ ਦੀ ਮਾਤਾ ਸਰੋਜ ਕੁਮਾਰੀ ਨੇ ਕਿਹਾ ਕਿ ਭਵਗਾਨ ਅਜਿਹੀ ਸਪੁੱਤਰੀ ਸਾਰਿਆਂ ਨੂੰ ਦੇਵੇ ਅਤੇ ਅਜਿਹੀ ਬੇਟੀ ਘਰ ਘਰ ਹੋਵੇ। ਉਨ੍ਹਾਂ ਕਿਹਾ ਕਿ ਉਨਾਂ ਦੀ ਬੇਟੀ ਐਨੀ ਪੜ੍ਹਾਈ ਕਰਦੀ ਸੀ ਕਿ ਉਸ ਨੂੰ ਅਰਾਮ ਕਰਨ ਲਈ ਕਹਿਣਾ ਪੈਂਦਾ ਸੀ।
ਉਨ੍ਹਾਂ ਖੁਸ਼ੀ 'ਚ ਭਾਵੁਕ ਹੁੰਦੇ ਕਿਹਾ ਕਿ ਅੱਜ ਐਨੀ ਖੁਸ਼ੀ ਹੈ ਕਿ ਉਹ ਸ਼ਬਦਾਂ 'ਚ ਬਿਆਨ ਨਹੀ ਕੀਤੀ ਜਾ ਸਕਦੀ। ਜਦਕਿ ਅਰਸ਼ਦੀਪ ਦੇ ਵੱਡੇ ਭਰਾ ਕੈਲਾਸ਼ ਨੇ ਕਿਹਾ ਕਿ ਉਸ ਦੀ ਭੈਣ ਨੇ ਸਕੂਲ ਅਤੇ ਆਪਣੇ ਨਾਲ-ਨਾਲ ਸਾਰੇ ਪਰਿਵਾਰ ਦਾ ਮਾਣ ਵਧਾਇਆ ਹੈ।
ਮੱਤੇਵਾੜਾ ਸਨਅਤੀ ਪਾਰਕ ਜੰਗਲ ਦੀ ਜ਼ਮੀਨ 'ਤੇ ਨਹੀਂ , ਐਕਵਾਇਰ ਕੀਤੀ ਜ਼ਮੀਨ ਤੇ ਬਣੇਗਾ: ਪੰਜਾਬ ਸਰਕਾਰ
NEXT STORY