ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸੰਗਰੂਰ ਜ਼ਿਲ੍ਹੇ ਦੀ ਵਿਦਿਆਰਥਣ ਪਾਵਨੀ ਗੁਪਤਾ ਨੇ 500 ਵਿਚੋਂ 499 ਅੰਕ (99.8 ਫ਼ੀਸਦੀ) ਹਾਸਲ ਕਰਕੇ ਸੰਗਰੂਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਦੀ ਵਿਦਿਆਰਥਣ ਪਾਵਨੀ ਗੁਪਤਾ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਪਿਤਾ ਹਿਤੇਸ਼ਵੀਰ ਗੁਪਤਾ ਜੋ ਕੇ ਪੀ.ਸੀ.ਐੱਸ. ਅਧਿਕਾਰੀ ਹਨ ਤੇ ਆਰ.ਟੀ.ਏ. ਅੰਮ੍ਰਿਤਸਰ ਸਾਹਿਬ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਮਾਤਾ ਲੀਜ਼ੀ ਅਗਰਵਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਵਾਲਾ ਦਿਨ ਹੈ ਕਿ ਉਨ੍ਹਾਂ ਦੀ ਧੀ ਨੇ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਆਪਣੀ ਮਿਹਨਤ ਅਤੇ ਲਗਨ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ਵਿਚੋਂ 499 ਅੰਕ ਹਾਸਲ ਕੀਤੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਪਾਵਨੀ ਗੁਪਤਾ ਅਤੇ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਵਨੀ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਲਗਨ, ਮਿਹਨਤ ਅਤੇ ਸਹੀ ਦਿਸ਼ਾ ਨਾਲ ਹਰ ਮਕਸਦ ਹਾਸਲ ਕੀਤਾ ਜਾ ਸਕਦਾ ਹੈ। ਸਕੂਲ ਪ੍ਰਬੰਧਕਾਂ ਮੈਨੇਜਰ ਫਾਦਰ ਲਾਰੈਂਸ ਬੈਨੇਡਿਕਟ ਅਤੇ ਪ੍ਰਿੰਸਿਪਲ ਸਿਸਟਰ ਮੇਰੀ ਲਾਵਣਿਆ ਨੇ ਪਾਵਨੀ ਗੁਪਤਾ ਦੇ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜ਼ਿਲ੍ਹੇ ਨੂੰ ਸਿੱਖਿਆ ਖੇਤਰ ਵਿਚ ਅੱਗੇ ਲੈ ਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਸਰਕਾਰੀ ਖਰੀਦ ਚਾਲੂ ਕਰਨ ਅਤੇ ਫਸਲ ਨੁਕਸਾਨ ਦੇ ਮੁਆਵਜ਼ੇ ਲਈ ਡੀ.ਸੀ. ਦਫਤਰ ਅੱਗੇ ਕਿਸਾਨਾਂ ਦਾ ਪ੍ਰਦਰਸ਼ਨ
NEXT STORY