ਲੁਧਿਆਣਾ (ਵਿੱਕੀ)- ਪਿਛਲੇ ਕਈ ਦਿਨਾਂ ਤੋਂ ਆਪਣੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ ਸੀ. ਬੀ. ਐੱਸ. ਈ. 10ਵੀਂ ਦੇ ਸਟੂਡੈਂਟਸ ਦੇ ਇੰਤਜ਼ਾਰ ਦੀਆਂ ਘੜੀਆਂ ਬੁੱਧਵਾਰ ਨੂੰ ਖ਼ਤਮ ਹੋ ਗਈਆਂ। ਸੀ. ਬੀ. ਐੱਸ. ਈ. ਨੇ ਬਿਨਾਂ ਕਿਸੇ ਅਗਾਊਂ ਐਲਾਨ ਦੇ ਸੈਸ਼ਨ ਵਨ ਦੇ ਰਿਜ਼ਲਟ ਐਲਾਨਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਵੱਖ-ਵੱਖ ਸਕੂਲਾਂ ਦੇ 18 ਸਟੂਡੈਂਟਸ ਨੇ ਸਿਟੀ ਦੀਆਂ ਪਹਿਲੀਆਂ 3 ਪੁਜ਼ੀਸ਼ਨਾਂ ’ਤੇ ਕਬਜ਼ਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਟਾਪ ਪੁਜ਼ੀਸ਼ਨ ’ਤੇ ਲੜਕਿਆਂ ਨੇ ਬਾਜ਼ੀ ਮਾਰੀ ਹੈ। ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਦੋਵੇਂ ਵਿਦਿਆਰਥੀ ਲੜਕੇ ਹਨ। ਡੀ. ਏ. ਵੀ. ਪਬਲਿਕ ਸਕੂਲ ਬੀ. ਆਰ. ਐੱਸ. ਨਗਰ ਦੇ ਸਕਸ਼ਮ ਮਿੱਤਲ ਅਤੇ ਪੁਲਸ ਡੀ. ਏ. ਵੀ. ਪਬਲਿਕ ਸਕੂਲ ਦੇ ਦਿਵਿਆਂਸ਼ ਜਜੂ ਨੇ ਸਾਂਝੇ ਤੌਰ ’ਤੇ 99.8 ਫ਼ੀਸਦੀ ਅੰਕ ਲੈ ਕੇ ਸ਼ਹਿਰ ’ਚ ਪਹਿਲਾ ਸਥਾਨ ਹਾਸਲ ਕੀਤਾ।
ਉੱਥੇ ਹੀ ਬੀ. ਸੀ. ਐੱਮ. ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੇ ਦੀਪਨ ਗਰਗ, ਹਿਤਾਂਸ਼ ਸ਼ਰਮਾ, ਸਾਂਝ ਕੌਰ ਅਤੇ ਪੁਲਸ ਡੀ. ਏ. ਵੀ. ਸਕੂਲ ਦੀ ਅਕਸ਼ੀ ਸ਼ਰਮਾ, ਬੀ. ਸੀ. ਐੱਮ. ਚੰਡੀਗੜ੍ਹ ਰੋਡ ਦੇ ਨਿਸ਼ਾਂਤ ਭੱਟ ਤੇ ਤਨਿਸ਼ਕਾ ਸਿੰਘ ਨੇ ਸਾਂਝੇ ਤੌਰ ’ਤੇ 99.6 ਫ਼ੀਸਦੀ ਅੰਕਾਂ ਦੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ’ਤੇ 8 ਵਿਦਿਆਰਥੀਆਂ ਨੇ ਜਗ੍ਹਾ ਬਣਾਈ। ਇਨ੍ਹਾਂ ’ਚ ਬੀ. ਸੀ. ਐੱਮ. ਆਰੀਆ ਮਾਡਲ ਸਕੂਲ ਦੇ ਅਕਸ਼ੋਮ ਸ਼ੁਕਲਾ, ਗੌਰਵੀ, ਪੀਆ ਪਠਾਰੀਆ, ਹਿਮਾਕਸ਼ ਅਰੋੜਾ, ਪਾਵਨੀ ਗੰਭੀਰ, ਡੀ. ਏ. ਵੀ. ਪਬਲਿਕ ਸਕੂਲ ਬੀ. ਆਰ. ਐੱਸ. ਨਗਰ ਦੀ ਸਾਮੀਆ ਅਰੋੜਾ, ਪੁਲਸ ਡੀ. ਏ. ਵੀ. ਸਕੂਲ ਦੀ ਅਗਰਿਮਾ ਸ਼ਰਮਾ, ਸੈਕਰਡ ਹਾਰਟ ਸਕੂਲ ਬੀ. ਆਰ. ਐੱਸ. ਨਗਰ ਦੀ ਰਿਧੀਮਾ, ਬੀ. ਸੀ. ਐੱਮ. ਚੰਡੀਗੜ੍ਹ ਰੋਡ ਦੇ ਸ਼ਿਵਿਸ਼ ਪੁਰੋਹਿਤ ਅਤੇ ਗੀਤ ਅਰੋੜਾ ਨੇ 99.4 ਫ਼ੀਸਦੀ ਅੰਕ ਹਾਸਲ ਕੀਤੇ।
ਪਿਛਲੇ 8 ਸਾਲਾਂ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਇਸ ਵਾਰ ਵੀ ਵਿਦਿਆਰਥੀਆਂ ਨੇ 99 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰੰਪਰਾ ਨੂੰ ਬਰਕਰਾਰ ਰੱਖਿਆ ਹੈ। ਸ਼ਹਿਰ ਦੇ ਕਈ ਸਕੂਲਾਂ ਦਾ ਰਿਜ਼ਲਟ 100 ਫ਼ੀਸਦੀ ਰਿਹਾ ਅਤੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਸ ਸਫ਼ਲਤਾ ਤੋਂ ਬਾਅਦ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ’ਚ ਖ਼ੁਸ਼ੀ ਦੀ ਲਹਿਰ ਹੈ। ਥਾਂ-ਥਾਂ ਮਠਿਆਈਆਂ ਵੰਡ ਕੇ ਅਤੇ ਜਸ਼ਨ ਮਨਾ ਕੇ ਇਸ ਉਪਲਬਧੀ ਨੂੰ ਸੈਲੀਬ੍ਰੇਟ ਕੀਤਾ ਗਿਆ।
ਰੈਸਟੋਰੈਂਟਾਂ 'ਚ ਖਾਣਾ ਖਾਣ ਵਾਲੇ ਸਾਵਧਾਨ! ਵਾਇਰਲ ਹੋਈ ਇਸ ਵੀਡੀਓ ਨੇ ਮਚਾ 'ਤਾ ਹੜਕੰਪ (ਵੀਡੀਓ)
NEXT STORY