ਲੁਧਿਆਣਾ (ਰਾਜ) : ਇੱਥੇ ਰਾਜਗੁਰੂ ਨਗਰ ਸਥਿਤ ਸੀ. ਐੱਮ. ਐੱਸ. ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ 'ਚ ਹੋਈ 7 ਕਰੋੜ ਦੀ ਲੁੱਟ ਦੇ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਲੱਗੀ ਹੈ, ਜਿਸ 'ਚ ਲੁਟੇਰੇ ਗੱਡੀ ਨੂੰ ਗੇਟ ਤੋਂ ਬਾਹਰ ਲਿਜਾਂਦੇ ਦਿਖਾਏ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ, ਇਨ੍ਹਾਂ ਤਾਰੀਖਾਂ ਨੂੰ ਸੱਦਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਗੱਡੀ ਨੂੰ ਪਿੰਡ ਵਾਲੇ ਰਸਤੇ ਤੋਂ ਹਾਈਵੇਅ 'ਤੇ ਲੈ ਕੇ ਚਲੇ ਜਾਂਦੇ ਹਨ। ਇਸ ਤੋਂ ਬਾਅਦ ਇਹ ਗੱਡੀ ਪਿੰਡ ਪੰਡੋਰੀ ਤੋਂ ਪੁਲਸ ਵੱਲੋਂ ਬੀਤੇ ਦਿਨ ਬਰਾਮਦ ਕਰ ਲਈ ਗਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨਾਲ ਅਗਲੇ ਹਫ਼ਤੇ ਮੁਲਾਕਾਤ ਕਰ ਸਕਦੇ ਨੇ ਲੁਧਿਆਣਾ ਦੇ ਸਾਰੇ ਵਿਧਾਇਕ
ਇਸ ਤੋਂ ਇਲਾਵਾ ਇਸ ਮਾਮਲੇ ਸਬੰਧੀ ਪੁਲਸ ਦੇ ਹੱਥ ਕੁੱਝ ਵੀ ਨਹੀਂ ਲੱਗਾ ਹੈ ਅਤੇ ਨਾ ਹੀ ਲੁਟੇਰਿਆਂ ਦੀ ਕੋਈ ਫੁਟੇਜ ਹੱਥ ਲੱਗੀ ਹੈ। ਦੱਸਣਯੋਗ ਹੈ ਕਿ ਲੁਟੇਰੇ ਰਾਤ ਦੇ ਵੇਲੇ ਗੰਨ ਪੁਆਇੰਟ 'ਤੇ ਕੈਸ਼ ਨਾਲ ਭਰੀ ਹੋਈ ਵੈਨ ਏਜੰਸੀ 'ਚੋਂ ਲੈ ਕੇ ਫ਼ਰਾਰ ਹੋ ਗਏ ਸਨ, ਜਿਨ੍ਹਾਂ ਬਾਰੇ ਪੁਲਸ ਕੁੱਝ ਵੀ ਪਤਾ ਲਾਉਣ 'ਚ ਅਸਫ਼ਲ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : CM ਮਾਨ ਨਾਲ ਅਗਲੇ ਹਫ਼ਤੇ ਮੁਲਾਕਾਤ ਕਰ ਸਕਦੇ ਨੇ ਲੁਧਿਆਣਾ ਦੇ ਸਾਰੇ ਵਿਧਾਇਕ
NEXT STORY