ਲੁਧਿਆਣਾ (ਵਿੱਕੀ) : ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ 7 ਵਿਧਾਇਕਾਂ ਨੇ ਸ਼ਨੀਵਾਰ ਸ਼ਾਮ ਨੂੰ ਸਰਕਟ ਹਾਊਸ 'ਚ ਮੀਟਿੰਗ ਕਰ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਮੀਟਿੰਗ 'ਚ ਵਿਧਾਇਕ ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਗੋਗੀ, ਹਰਦੀਪ ਸਿੰਘ ਮੁੰਡੀਆਂ, ਰਜਿਦਰਪਾਲ ਕੌਰ ਛੀਨਾ ਅਤੇ ਕੁਲਵੰਤ ਸਿੰਘ ਸਿੱਧੂ ਮੌਜੂਦ ਰਹੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਰੈਗੂਲਰ ਕੀਤੇ ਅਧਿਆਪਕਾਂ ਲਈ ਅਹਿਮ ਖ਼ਬਰ, ਮਿਲੇਗੀ ਉੱਕਾ-ਪੁੱਕਾ ਤਨਖ਼ਾਹ
ਮੀਟਿੰਗ ਦਾ ਏਜੰਡਾ ਕੀ ਸੀ ਇਸ ਬਾਰੇ ਕੋਈ ਵੀ ਸਪੱਸ਼ਟ ਰੂਪ ਵਿਚ ਨਹੀਂ ਦੱਸ ਰਿਹਾ। ਇੱਥੋਂ ਤੱਕ ਕਿ ਸਾਰੇ ਵਿਧਾਇਕਾਂ ਨੇ ਆਪਣੇ ਪੀ. ਏ. ਨੂੰ ਵੀ ਮੀਟਿੰਗ ਰੂਮ 'ਚ ਬੈਠਣ ਦੀ ਮਨਜ਼ੂਰੀ ਨਹੀਂ ਦਿੱਤੀ ਪਰ ਸੂਤਰ ਦੱਸਦੇ ਹਨ ਕਿ ਇਸ ਮੀਟਿੰਗ 'ਚ ਜਿਨ੍ਹਾਂ ਖ਼ਾਸ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ, ਉਸ ਲਈ ਸਾਰੇ ਵਿਧਾਇਕ ਅਗਲੇ ਹਫ਼ਤੇ 'ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਬਦਲਿਆ ਮੌਸਮ, ਦੁਪਹਿਰੇ ਚੱਲੀ Heat Wave ਤਾਂ ਸ਼ਾਮ ਹੁੰਦੇ ਹੀ...
ਉੱਥੇ ਹੀ ਇਕ ਹੋਰ ਸੂਤਰ ਨੇ ਦੱਸਿਆ ਕਿ ਮੀਟਿੰਗ 'ਚ ਫੂਡ ਸਪਲਾਈ ਵਿਭਾਗ ਨਾਲ ਜੁੜੇ ਕਾਰਜਾਂ ਨੂੰ ਲੈ ਕੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦਾ ਮੁੱਦਾ ਵਿਸ਼ੇਸ਼ ਰੂਪ 'ਚ ਡਿਸਕਸ ਹੋਇਆ। ਵਾਰ-ਵਾਰ ਪੁੱਛਣ ’ਤੇ ਇਕ ਵਿਧਾਇਕ ਨੇ ਬਸ ਇੰਨਾ ਹੀ ਕਿਹਾ ਕਿ ਉਨ੍ਹਾਂ ਦੇ ਸਾਥੀ ਵਿਧਾਇਕ ਦਾ ਜਨਮ ਦਿਨ ਮਨਾਉਣ ਲਈ ਸਾਰੇ ਇਕੱਠੇ ਹੋਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ ਅਚਾਨਕ ਬਦਲਿਆ ਮੌਸਮ, ਦੁਪਹਿਰੇ ਚੱਲੀ Heat Wave ਤਾਂ ਸ਼ਾਮ ਹੁੰਦੇ ਹੀ...
NEXT STORY