ਚੰਡੀਗੜ੍ਹ, (ਰਾਣਾ)— ਸਾਲ 2020 ਦਾ ਸਵਾਗਤ ਚੰਡੀਗੜ੍ਹ ਵਾਸੀਆਂ ਨੇ ਦਿਲ ਖੋਲ੍ਹ ਕੇ ਕੀਤਾ। ਮੰਗਲਵਾਰ ਸਵੇਰ ਤੋਂ ਸ਼ਹਿਰ ਸੈਲੀਬ੍ਰੇਸ਼ਨ ਦੇ ਮੂਡ 'ਚ ਦਿਸਣ ਲੱਗਿਆ ਸੀ। ਮਾਰਕੀਟ 'ਚ ਭਾਰੀ ਭੀੜ ਰਹੀ। ਸੈਕਟਰ 17 ਪਲਾਜਾ ਤਾਂ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਲੋਕਾਂ ਨੇ ਜਮ ਕੇ ਸ਼ਾਪਿੰਗ ਵੀ ਕੀਤੀ। ਜਿਵੇਂ ਜਿਵੇਂ ਦਿਨ ਢਲਦਾ ਗਿਆ ਪਲਾਜ਼ਾ ਹੋਰ ਗੁਲਜ਼ਾਰ ਹੋ ਗਿਆ। ਟਰਾਈਸਿਟੀ ਦੇ ਡਿਸਕੋ ਥੈਕ, ਕਲੱਬਾਂ ਵਿਚ ਨੌਜਵਾਨ ਝੂਮਣ ਲੱਗੇ। ਰਾਤ ਦੇ 12 ਵਜਦੇ ਹੀ ਸੈਲੀਬ੍ਰੇਸ਼ਨ ਚਰਮ ਸੀਮਾ 'ਤੇ ਪਹੁੰਚ ਗਿਆ। ਲੋਕ ਸੜਕਾਂ 'ਤੇ ਨਿਕਲ ਪਏ ਤੇ ਆਪਣੇ-ਆਪਣੇ ਅੰਦਾਜ਼ 'ਚ ਆਪਣਿਆਂ ਦੇ ਨਾਲ ਨਵੇਂ ਸਾਲ ਦੀ ਖੁਸ਼ੀਆਂ ਵੰਡਣ ਲੱਗੇ। ਰੋਮਾ ਚੌਕ 'ਤੇ ਨੌਜਵਾਨਾਂ ਦਾ ਹਜੂਮ ਉਮੜ ਆਇਆ।
ਮਹਿੰਗੀ ਬਿਜਲੀ ਖ਼ਿਲਾਫ਼ 'ਆਪ' ਨੇ ਸੂਬੇ ਭਰ 'ਚ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ-ਪੱਤਰ
NEXT STORY