ਚੰਡੀਗੜ੍ਹ (ਅਸ਼ਵਨੀ)- ਇਕ ਪਾਸੇ ਜਿਥੇ ਪੰਜਾਬ ਕਾਂਗਰਸ ’ਤੇ ਸਸਪੈਂਸ ਬਰਕਰਾਰ ਹੈ ਤਾਂ ਦੂਜੇ ਪਾਸੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਸਿੱਧੂ ਸਮਰਥਕ ਇਕੱਠੇ ਹੋਣ ਦੀ ਤਿਆਰੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਮਰਥਕ ਇਥੇ ਸਿੱਧੂ ਦਾ ਸਵਾਗਤ ਕਰਨ ਲਈ ਪਹੁੰਚ ਰਹੇ ਹਨ। ਹਾਲਾਂਕਿ ਕਿਆਸ ਇਹ ਵੀ ਹੈ ਕਿ ਹਾਈਕਮਾਨ ਦੇ ਪੱਧਰ ’ਤੇ ਐਲਾਨ ਤੋਂ ਪਹਿਲਾਂ ਇਹ ਭੀੜ ਸ਼ਕਤੀ ਪ੍ਰਦਰਸ਼ਨ ਦਾ ਹਿੱਸਾ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਫੈਸਲਾ ਨਾ ਸੁਣਾਇਆ ਗਿਆ ਤਾਂ ਸਿੱਧੂ ਅੰਮ੍ਰਿਤਸਰ ਵਿਚ ਕੋਈ ਵੱਡਾ ਐਲਾਨ ਕਰ ਸਕਦੇ ਹਨ।
ਇਹ ਖ਼ਬਰ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਮਾਰੀ 2 ਲੱਖ 72 ਹਜ਼ਾਰ ਦੀ ਠੱਗੀ, 2 ਨਾਮਜ਼ਦ
ਹਾਈਕਮਾਨ ਦੀ ਜੋ ਵੀ ਸਕੀਮ ਹੋਵੇਗੀ, ਸਾਰਿਆਂ ਨੂੰ ਮਨਜ਼ੂਰ ਹੋਵੇਗੀ, ਬੋਲੇ ਰਾਜਾ ਵੜਿੰਗ ਕਾਂਗਰਸ ਹਾਈਕਮਾਨ ਨੇ ਜੋ ਵੀ ਸੁਲਾਹ ਦੀ ਸਕੀਮ ਬਣਾਈ ਹੋਵੇਗੀ, ਬਿਹਤਰ ਹੋਵੇਗੀ। ਦਿੱਲੀ ਦੇ ਫੈਸਲੇ ਤੋਂ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ। ਪੰਜਾਬ ਵਿਚ ਕੋਈ ਸਿਆਸੀ ਭੂਚਾਲ ਨਹੀਂ ਹੈ। ਪਰਿਵਾਰ ਵਿਚ ਮਤਭੇਦ ਹੁੰਦੇ ਰਹਿੰਦੇ ਹਨ ਅਤੇ ਇਕੱਠੇ ਹੁੰਦੇ ਰਹਿੰਦੇ ਹਨ। ਇਸ ਭੂਚਾਲ ਤੋਂ ਬਾਅਦ ਮਾਹੌਲ ਸਾਫ਼ ਹੋ ਜਾਵੇਗਾ। ਸਭ ਕਾਂਗਰਸੀ ਹਨ ਅਤੇ ਆਪਸ ਵਿਚ ਮੁਲਾਕਾਤ ਕਰ ਰਹੇ ਹਨ। ਇਸ ਲਈ ਇਸ ਦੇ ਰਾਜਨੀਤਕ ਮਾਇਨੇ ਕੱਢਣਾ ਬੇਮਾਇਮੀ ਹੈ। ਕਾਂਗਰਸ ਹਾਈਕਮਾਨ ਦਾ ਹਰ ਫੈਸਲਾ ਸਿਰ ਮੱਥੇ ਹੋਵੇਗਾ। 2022 ਦੀ ਲੜਾਈ ਕਾਂਗਰਸ ਮਜ਼ਬੂਤੀ ਨਾਲ ਲੜੇਗੀ ਅਤੇ ਜਿੱਤ ਹਾਸਲ ਕਰਾਂਗੇ। ਕਾਂਗਰਸ ਪਾਰਟੀ ਵਿਚ ਸਭ ਦੀ ਆਪਣੀ ਡਿਊਟੀ ਹੁੰਦੀ ਹੈ, ਸਭ ਦਾ ਟੀਮ ਵਰਕ ਹੈ।
ਇਹ ਖ਼ਬਰ ਪੜ੍ਹੋ- ਮਲਾਨ ਨੇ ਆਇਰਲੈਂਡ ਵਿਰੁੱਧ ਬਣਾਈਆਂ 177 ਦੌੜਾਂ, ਡਿਵੀਲੀਅਰਸ ਦਾ ਇਹ ਰਿਕਾਰਡ ਤੋੜਿਆ
ਪਰਗਟ ਬੋਲੇ, ਕੰਮ ਕਰਦੇ ਤਾਂ ਮਸਲਾ ਖੜ੍ਹਾ ਹੀ ਨਾ ਹੁੰਦਾ
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਬਾਗੀ ਨਹੀਂ ਹਨ, ਸਿਰਫ ਪੰਜਾਬ ਵਿਚ ਮੁੱਦਿਆਂ ਦੀ ਗੱਲ ਕਰਦੇ ਹਨ। ਜੇਕਰ ਪੰਜਾਬ ਵਿਚ ਕੰਮ ਹੋਇਆ ਹੁੰਦਾ ਤਾਂ ਮਸਲਾ ਖੜ੍ਹਾ ਹੀ ਨਾ ਹੁੰਦਾ। ਲੋਕ ਇਹ ਸਭ ਕੁਝ ਨਹੀਂ ਚਾਹੁੰਦੇ। ਲੋਕ ਸਿਰਫ ਕੰਮ ਚਾਹੁੰਦੇ ਹਨ। ਵਿਧਾਇਕ ਕੁਸ਼ਲਦੀਪ ਢਿੱਲੋਂ ਬੋਲੇ ਕਿ ਜੋ ਵੀ ਹਾਈਕਮਾਨ ਫੈਸਲਾ ਲਵੇਗੀ, ਮਨਜ਼ੂਰ ਹੋਵੇਗਾ। ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਪਾਰਟੀ ਵਿਚ ਕੋਈ ਅੰਦਰੂਨੀ ਕਲੇਸ਼ ਨਹੀਂ ਹੈ। ਪੰਜਾਬ ਕਾਂਗਰਸ ’ਤੇ ਛੇਤੀ ਫੈਸਲਾ ਹੋ ਜਾਵੇਗਾ। ਵਿਧਾਇਕ ਲਖਬੀਰ ਲੱਖਾ ਨੇ ਕਿਹਾ ਕਿ ਜੇਕਰ ਪਾਰਟੀ ਸਿੱਧੂ ਨੂੰ ਪ੍ਰਧਾਨ ਬਣਾਉਂਦੀ ਹੈ ਤਾਂ ਇਹ ਫ਼ੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਾਰਾਜ਼ ਕੈਪਟਨ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ਦੀ ਸਿਆਸਤ ’ਚ ਜ਼ਬਰਦਸਤੀ ਨਾ ਦਿਓ ਦਖਲ
NEXT STORY