ਪਟਿਆਲਾ (ਬਲਜਿੰਦਰ) : ਚਾਰ ਦਿਨ ਪਹਿਲਾਂ ਛੋਟੀ ਨਦੀ ’ਚ ਡੁੱਬ ਕੇ ਮਰੇ 7 ਸਾਲਾ ਬੱਚੇ ਅਮਨ ਦੀ ਲਾਸ਼ ਦਾ ਅੱਜ ਮੁੜ ਤੋਂ ਪੋਸਟਮਾਰਟਮ ਐੱਸ. ਡੀ. ਐੱਮ. ਦੇ ਹੁਕਮਾਂ ਤੋਂ ਬਾਅਦ ਤਹਿਸੀਲਦਾਰ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਮਨਦੀਪ ਚੀਮਾ ਦੀ ਦੇਖ-ਰੇਖ ਹੇਠ ਅਮਨ ਦੇ ਪਿਤਾ ਰੌਸ਼ਨ ਲਾਲ ਅਤੇ ਮਾਤਾ ਰੌਸ਼ਨੀ ਦੀ ਹਾਜ਼ਰੀ ’ਚ ਕਰਵਾਇਆ ਗਿਆ। ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ’ਚ ਘਲੌੜੀ ਗੇਟ ਸ਼ਮਸ਼ਾਨਘਾਟ ’ਚੋਂ ਅਮਨ ਦੀ ਦੱਬੀ ਲਾਸ਼ ਨੂੰ ਕੱਢਵਾਇਆ ਗਿਆ। ਫਿਰ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ।
ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਕਾਂਗਰਸੀ ਆਗੂ ਰੂਬੀ ਗਿੱਲ ’ਤੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
ਇਥੇ ਦੱਸਣਯੋਗ ਹੈ ਕਿ 4 ਦਿਨ ਪਹਿਲਾਂ 7 ਸਾਲਾ ਅਮਨ ਆਪਣੇ ਸਾਥੀਆਂ ਸਮੇਤ ਖੇਡ ਰਿਹਾ ਸੀ। ਕੁਝ ਦੇਰ ਬਾਅਦ ਉਸ ਦੀ ਛੋਟੀ ਨਦੀ ’ਚ ਲਾਸ਼ ਪਾਣੀ ’ਚ ਤਰਦੀ ਦਿਖਾਈ ਦਿੱਤੀ। ਪਹਿਲਾਂ ਤਾਂ ਬੱਚੇ ਨੂੰ ਉਸੇ ਦਿਨ ਦਫਨਾ ਦਿੱਤਾ ਗਿਆ ਸੀ ਪਰ ਹੁਣ ਇਸ ਨੂੰ ਠੇਕੇਦਾਰ ਦੀ ਅਣਗਹਿਲੀ ਦੱਸਿਆ ਰਿਹਾ ਹੈ, ਜਿਸ ਕਾਰਨ ਅੱਜ ਪੋਸਟਮਾਰਟਮ ਹੋਇਆ ਹੈ। ਸ਼ਾਮ ਤੱਕ ਪੁਲਸ ਨੇ ਇਸ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ। ਐੱਸ. ਐੱਚ. ਓ. ਹਰਮਨਦੀਪ ਚੀਮਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਸੀ ਹੋਈ। ਹੁਣ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ
NEXT STORY