ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਸ਼ਮਸ਼ਾਨ ਘਾਟ ਅੰਦਰ ਬਣੀ ਚਿਖ਼ਾ ਵਾਲੇ ਸਥਾਨ ’ਤੇ ਕੋਈ ਅਣਪਛਾਤਾ ਵਿਅਕਤੀ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਰੱਖ ਗਿਆ ਅਤੇ ਇਹ ਨਸ਼ੀਲੇ ਪਦਾਰਥ ਕਿਸੇ ਤਾਂਤਰਿਕ ਦੇ ਕਹਿਣ ’ਤੇ ਰੱਖੇ ਗਏ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਇਹ ਅਜੇ ਤੱਕ ਸਵਾਲ ਹੀ ਬਣਿਆ ਹੋਇਆ ਹੈ। ਸ਼ੁੱਕਰਵਾਰ ਸਵੇਰੇ ਮਾਛੀਵਾੜਾ ਇਲਾਕੇ ਦੇ ਸਮਾਜ ਸੇਵੀ ਕਾਮਰੇਡ ਜਗਦੀਸ਼ ਰਾਏ ਬੌਬੀ ਜਦੋਂ ਆਪਣੇ ਇਕ ਦੋਸਤ ਦੀ ਬਜ਼ੁਰਗ ਮਹਿਲਾ ਦੇ ਅੰਤਿਮ ਸਸਕਾਰ ਤੋਂ ਬਾਅਦ ਉਸਦੀ ਚਿਖ਼ਾ ਤੋਂ ਅਸਥੀਆਂ ਚੁਗਣ ਗਏ ਤਾਂ ਨਾਲ ਵਾਲੀ ਚਿਖ਼ਾ ’ਤੇ ਜਦੋਂ ਉਨ੍ਹਾਂ ਦੀ ਨਜ਼ਰ ਪਈ ਤਾਂ ਉੱਥੇ ਆਏ ਸਾਰੇ ਲੋਕ ਹੈਰਾਨ ਰਹਿ ਗਏ। ਇਸ ਚਿਖ਼ਾ ਤੋਂ ਅੰਤਿਮ ਸਸਕਾਰ ਕਰਨ ਤੋਂ ਬਾਅਦ ਅਸਥੀਆਂ ਇਕੱਠੀਆਂ ਕਰਕੇ ਪਰਿਵਾਰ ਲਿਜਾ ਚੁੱਕਾ ਸੀ ਅਤੇ ਉੱਥੇ ਸਫੈਦ ਚਾਦਰ ਵਿਛਾਈ ਹੋਈ ਸੀ। ਇਸ ਸਫ਼ੈਦ ਚਾਦਰ ਦੇ ਆਸਪਾਸ ਕੋਈ ਵਿਅਕਤੀ ਸ਼ਰਾਬ, ਕੋਲਡ੍ਰਿੰਕ, ਅਫ਼ੀਮ, ਭੁੱਕੀ, ਬੀੜੀਆਂ, ਮਾਚਿਸ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਵਸਤਾਂ ’ਚ ਫਲ ਵੀ ਰੱਖ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ
ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਦੱਸਿਆ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਲੋਕ ਵਹਿਮਾਂ-ਭਰਮਾਂ ਵਿਚ ਫਸ ਕੇ ਅਜਿਹੇ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਲੱਗਦਾ ਇਹ ਨਸ਼ੀਲੇ ਪਦਾਰਥ ਰੱਖਣ ਵਾਲੇ ਵਿਅਕਤੀ ਦਾ ਕੋਈ ਪਰਿਵਾਰਕ ਮੈਂਬਰ ਨਸ਼ੇ ਕਰਦਾ ਹੋਵੇਗਾ ਅਤੇ ਉਸ ਦੀ ਮੌਤ ਤੋਂ ਬਾਅਦ ਕਿਸੇ ਤਾਂਤਰਿਕ ਦੇ ਕਹਿਣ ’ਤੇ ਚਿਖ਼ਾ ਕੋਲ ਵਹਿਮਾਂ-ਭਰਮਾਂ ਵਿਚ ਫਸ ਕੇ ਇਹ ਨਸ਼ੀਲੇ ਪਦਾਰਥ ਰੱਖ ਕੇ ਉਸਦੀ ਭਟਕਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਾਮਰੇਡ ਬੌਬੀ ਨੇ ਕਿਹਾ ਕਿ ਅਜਿਹੇ ਪਾਖੰਡ ਤੇ ਵਹਿਮਾਂ-ਭਰਮਾਂ ਵਿਚ ਫਸਣ ਦੀ ਬਜਾਏ ਜੇਕਰ ਪਹਿਲਾਂ ਹੀ ਅਸੀਂ ਆਪਣੇ ਬੱਚਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਤਾਂ ਅੱਜ ਅਜਿਹੀ ਨੌਬਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੱਗੀ ਬ੍ਰੇਕ, ਘਰੋਂ ਨਿਕਲਣ ਤੋਂ ਪਹਿਲਾਂ ਹਾਸਲ ਕਰੋ ਪੂਰੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਈ 133 ਕਰੋੜ ਦੀਆਂ ਗ੍ਰਾਂਟਾਂ ਜਾਰੀ
NEXT STORY