ਜਲਾਲਾਬਾਦ (ਗੁਲਸ਼ਨ, ਜਤਿੰਦਰ)-ਕੇਂਦਰੀ ਖੁਰਾਕ ਏਜੰਸੀ (ਐਫ.ਸੀ.ਆਈ.) ਪ੍ਰਬੰਧਨ ਵੱਲੋਂ ਵਿਭਾਗ 'ਚ ਰੇਲਵੇ ਦੀ ਸਪੈਸ਼ਲ ਲੋਡਿੰਗ ਦਾ ਕੰਮ ਠੇਕੇਦਾਰੀ ਸਿਸਟਮ ਦੇ ਅਧੀਨ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਭਾਰਤੀ ਖੁਰਾਕ ਨਿਗਮ ਦੇ ਸਥਾਨਕ ਡਿਪੂ 'ਚ ਕੰਮ ਕਰਦੇ ਕਿਰਤੀਆਂ ਵੱਲੋਂ ਮੁੱਖ ਡਿਪੂ 'ਚ ਰੋਸ ਵਿਖਾਵਾ ਕੀਤਾ ਗਿਆ। ਰੋਸ ਵਿਖਾਵੇ ਦੋਰਾਨ ਇਕੱਤਰ ਹੋਏ ਕਾਮਿਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੇਲਵੇ ਦੀ ਸਪੈਸ਼ਲ ਲੋਡਿੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਐਫ.ਸੀ.ਆਈ. ਦੇ ਮੁੱਖ ਡਿਪੂ ਤੋਂ ਲੈ ਕੇ ਮੁੱਖ ਰੇਲਵੇ ਸਟੇਸ਼ਨ ਤੱਕ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਕਿਰਤੀਆਂ ਦੇ ਰੋਸ ਵਿਖਾਵੇ ਦੀ ਅਗਵਾਈ ਕਰ ਰਹੇ ਐਫ.ਸੀ.ਆਈ. ਲੇਬਰ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ, ਬਲਵੰਤ ਸਿੰਘ ਫਲੀਆਂ ਵਾਲਾ, ਮਹਿੰਦਰ ਸਿੰਘ, ਤੇਜਾ ਸਿੰਘ, ਸਨਾਤਨ ਢੱਲ, ਕਸ਼ਮੀਰ ਚੰਦ, ਸਰਪੰਚ ਰੇਸ਼ਮ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਐਫ.ਸੀ.ਆਈ. ਦੇ ਪੱਕੇ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰਨ ਦਾ ਫੈਸਲਾ ਲੈ ਕੇ ਮੈਨੇਜਮੈਂਟ ਵੱਲੋਂ ਧੱਕਸ਼ਾਹੀ ਨਾਲ ਠੇਕੇਦਾਰੀ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਐਫ.ਸੀ.ਆਈ. ਦੀ ਲੇਬਰ ਜੋਕਿ ਕਰੀਬ 3 ਦਹਾਕਿਆਂ ਤੋਂ ਰੇਲ ਹੈਡ ਤੇ ਕੰਮ ਕਰਦੀ ਆ ਰਹੀ ਸੀ ਅੱਜ ਜਦੋਂ ਸਪੈਸ਼ਲ ਲੋਡ ਕਰਵਾਉਣ ਲਈ ਜਾਣ ਲੱਗੀ ਤਾ ਪੁਲਸ ਪ੍ਰਸ਼ਾਸਨ ਨੇ ਉਨਾਂ ਨੂੰ ਰਾਹ 'ਚ ਰੋਕ ਦਿੱਤਾ। ਕਿਰਤੀਆਂ ਨੇ ਕਿਹਾ ਕਿ ਮੁੱਖ ਰੇਲਵੇ ਸਟੇਸ਼ਨ ਤੇ ਠੇਕੇਦਾਰ ਬਾਹਰੋਂ ਮੁਲਾਜ਼ਮ ਲਿਆ ਕੇ ਸਪੈਸ਼ਲ ਦੀ ਲੋਡਿੰਗ ਦਾ ਕੰਮ ਕਰ ਰਹੇ ਹਨ ਅਤੇ ਸਰਕਾਰ ਦੇ ਠੇਕੇਦਾਰੀ ਸਿਸਟਮ ਨਾਲ ਕਰੀਬ 300 ਪੱਕੇ ਮੁਲਾਜ਼ਮਾਂ ਦੇ ਸਾਹਮਣੇ ਰੋਜੀ ਦਾ ਸੰਕਟ ਖੜਾ ਹੋ ਗਿਆ ਹੈ ਜਿਸ ਕਾਰਨ ਉਹ ਸਰਕਾਰ ਪਾਸੋਂ ਮੰਗ ਕਰਦੇ ਹਨ ਕਿ ਐਫ.ਸੀ.ਆਈ. 'ਚ ਪੁਰਾਣੀ ਲੇਬਰ ਨੂੰ ਬਹਾਲ ਕੀਤਾ ਜਾਵੇ। ਲੇਬਰ ਯੂਨੀਅਨ ਆਗੂਆਂ ਨੇ ਕਿਹਾ ਕਿ ਕਿਰਤੀਆਂ ਦਾ 90 ਫੀਸਦੀ ਰੁਜ਼ਗਾਰ ਸਪੈਸ਼ਲ ਲੋਡਿੰਗ ਤੇ ਨਿਰਭਰ ਕਰਦਾ ਹੈ ਜਦੋਂ ਕਿ 10 ਫੀਸਦੀ ਕੰਮ ਡਿਪੂ 'ਚ ਮਿਲਦਾ ਹੈ। ਕਿਰਤੀਆਂ ਨੂੰ ਸਰਕਾਰ ਪਾਸੋਂ ਡੇਲੀਵੇਜ਼ ਤੇ 550 ਰੁਪਏ ਪ੍ਰਤੀ ਦਿਨ ਦਾ ਭੱਤਾ ਮਿਲਦਾ ਹੈ ਜਦੋਂ ਕਿ ਲੋਡਿੰਗ ਦੇ ਕੰਮ ਦੋਰਾਨ 7.50 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਦਿਹਾੜੀ ਕਿਰਤੀਆਂ ਨੂੰ ਮਿਲਦੀ ਸੀ। ਸਰਕਾਰ ਦੇ ਗਲਤ ਫੈਸਲੇ ਕਾਰਨ ਉਹ ਬੇਰੋਜ਼ਗਾਰ ਹੋ ਗਏ ਹਨ। ਕਿਰਤੀਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਦੇ ਵਿਰੋਧ 'ਚ ਉਨਾਂ ਨੂੰ ਕਲਕੱਤਾ ਅਤੇ ਦਿੱਲੀ ਹੈਡਕੁਆਟਰ ਤੋਂ ਜੋ ਵੀ ਨਿਰਦੇਸ਼ ਮਿਲਣਗੇ ਉਸਦੇ ਅਨੁਸਾਰ ਉਹ ਸਰਕਾਰ ਦੇ ਵਿਰੁੱਧ ਸੰਘਰਸ਼ ਦੀ ਰਣਨੀਤੀ ਉਲੀਕਣਗੇ।
ਹਰਿਆਣਾ ਤੋਂ ਪੰਜਾਬ ਲਿਆਂਦੀ ਜਾ ਰਹੀ ਸ਼ਰਾਬ ਦੀ ਭਰੀ ਬਲੈਰੋ ਕੈਂਪਰ ਗੱਡੀ ਪੁਲਸ ਨੇ ਕੀਤੀ ਬਰਾਮਦ
NEXT STORY