ਅੰਮ੍ਰਿਤਸਰ (ਨੀਰਜ)-ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ 1 ਮਈ ਤੋਂ ਪਹਿਲਾਂ-ਪਹਿਲਾਂ ਸਾਰੇ ਪਾਕਿਸਤਾਨੀ ਯਾਤਰੀ, ਭਾਵੇਂ ਉਹ ਕਿਸੇ ਵੀ ਵੀਜ਼ੇ ’ਤੇ ਭਾਰਤ ਆਏ ਹੋਣ, ਭਾਰਤ ਨੂੰ ਛੱਡ ਦੇਣ। ਇਸ ਤਹਿਤ ਬੁੱਧਵਾਰ ਨੂੰ ਅਟਾਰੀ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਯਾਤਰੀਆਂ ਦੀ ਆਵਾਜਾਈ ਜਾਰੀ ਰਹੀ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਜਾਣਕਾਰੀ ਅਨੁਸਾਰ 30 ਅਪ੍ਰੈਲ ਨੂੰ 224 ਭਾਰਤੀ ਯਾਤਰੀ ਪਹੁੰਚੇ, ਜਦਕਿ 139 ਯਾਤਰੀ ਪਾਕਿਸਤਾਨ ਵਾਪਸ ਪਰਤੇ ਜੋ ਨੂਰੀ ਵੀਜ਼ਾ ’ਤੇ ਜਾਂ ਕਿਸੇ ਬੀਮਾਰੀ ਦੇ ਇਲਾਜ ਲਈ ਜਾਂ ਕਿਸੇ ਕਾਰੋਬਾਰੀ ਸਿਲਸਿਲੇ ਲਈ ਭਾਰਤ ਆਏ ਹੋਏ ਸਨ। ਇਸ ਦੌਰਾਨ ਅਟਾਰੀ ਸਰਹੱਦ ਦੇ ਬੈਗੇਜ ਹਾਲ ਤੋਂ ਪਹਿਲਾਂ ਇਕ ਪਾਕਿਸਤਾਨੀ ਯਾਤਰੀ ਜਿਸ ਦਾ ਨਾਂ ਅਬਦੁਰ ਵਹੀਦ ਸੀ, ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਯਾਤਰੀ ਸ਼੍ਰੀਨਗਰ ਦਾ ਰਹਿਣ ਵਾਲਾ ਸੀ ਅਤੇ ਇਸ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੀ ਭਾਰਤ ਦੇ ਬਣੇ ਹੋਏ ਹਨ ਪਰ ਸੁਰੱਖਿਆ ਏਜੰਸੀਆਂ ਵਲੋਂ ਇਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਡਿਪੋਰਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਦੋਵੇਂ ਗੁਰਦੇ ਫੇਲ੍ਹ, ਇਲਾਜ ਅੱਧ ਵਿਚਾਲੇ ਛੱਡ ਪਾਕਿਸਤਾਨ ਪਰਤੀ ਨੂਰ ਜਹਾਂ
3 ਲੱਖ ਜੁਰਮਾਨੇ ਅਤੇ 3 ਸਾਲ ਦੀ ਕੈਦ ਦੀ ਵਿਵਸਥਾ
ਕੇਂਦਰ ਸਰਕਾਰ ਵਲੋਂ ਪਾਕਿਸਤਾਨੀ ਯਾਤਰੀਆਂ ਨੂੰ ਭਾਰਤ ਛੱਡਣ ਦੀ ਅੰਤਿਮ ਤਾਰੀਕ ਤੋਂ ਬਾਅਦ ਜੋ ਵੀ ਪਾਕਿਸਤਾਨੀ ਯਾਤਰੀ ਭਾਰਤ ਵਿਚ ਰਹਿੰਦਾ ਫੜਿਆ ਗਿਆ ਤਾਂ ਉਸ ਨੂੰ 3 ਲੱਖ ਰੁਪਏ ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਦੀ ਵਿਵਸਥਾ ਰੱਖੀ ਗਈ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਇਕ ਵਾਰ ਫਿਰ ਸਮਾਂ ਵਧਾ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਕੋਈ ਵੀ ਅਜੇ ਡੈਡਲਾਈਨ ਨਹੀਂ ਦਿੱਤੀ ਗਈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਵਲੋਂ ਦੋ ਵਾਰ ਇਸ ਤਾਰੀਕ ਨੂੰ ਵਧਾਇਆ ਜਾ ਚੁੱਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮਜ਼ਦੂਰ ਦਿਵਸ' ਮਨਾਉਂਦਿਆਂ ਸਦੀ ਪਲਟ ਗਈ ਪਰ ਨਹੀਂ ਪਲਟੀ ਮਜ਼ਦੂਰਾਂ ਦੀ ਕਿਸਮਤ
NEXT STORY