ਲੁਧਿਆਣਾ,(ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਦਾ ਇਕ ਹਵਾਲਾਤੀ ਬੀਤੇ ਦਿਨ ਅੰਮ੍ਰਿਤਸਰ ਪੇਸ਼ੀ ਤੋਂ ਫਰਾਰ ਹੋ ਗਿਆ ਸੀ। ਇਸ ਨੂੰ ਕੁਝ ਘੰਟਿਆਂ ਬਾਅਦ ਬਟਾਲਾ ਦੀ ਪੁਲਸ ਨੇ ਫੜ ਲਿਆ। ਜਾਣਕਾਰੀ ਮੁਤਾਬਕ ਹਵਾਲਾਤੀ ਗੁਰਪ੍ਰੀਤ ਸਿੰਘ ਉਰਫ ਰਾਜਾ 'ਤੇ ਅੰਮ੍ਰਿਤਸਰ, ਜੰਡਿਆਲਾ, ਦਾਖਾ, ਆਦਮਪੁਰ ਅਤੇ ਰਾਜਪੁਰਾ ਸਦਰ ਵਿਚ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਕੇਸ ਦਰਜ ਹੋਣ ਕਾਰਣ ਲੁਧਿਆਣਾ ਦੀ ਕੇਂਦਰੀ ਜੇਲ 'ਚ ਬੰਦ ਸੀ। 3 ਜੂਨ ਨੂੰ ਕੇਂਦਰੀ ਜੇਲ ਤੋਂ ਏ. ਐੱਸ. ਆਈ. ਕੁਲਵੰਤ ਸਿੰਘ ਦੀ ਅਗਵਾਈ ਵਿਚ ਸਖਤ ਸੁਰੱਖਿਆ 'ਚ ਪੇਸ਼ੀ ਭੁਗਤਣ ਲਈ ਅੰਮ੍ਰਿਤਸਰ ਗਿਆ। ਭੀੜ ਦਾ ਫਾਇਦਾ ਲੈ ਕੇ ਉੱਥੋਂ ਫਰਾਰ ਹੋ ਗਿਆ, ਜਿਸ ਕਾਰਣ ਪੁਲਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਅਤੇ ਕੁਝ ਘੰਟਿਆਂ ਬਾਅਦ ਬਟਾਲਾ ਦੀ ਪੁਲਸ ਨੇ ਫਰਾਰ ਹਵਾਲਾਤੀ ਨੂੰ ਫੜ ਲਿਆ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਕਹਿਰ ਦੀ ਗਰਮੀ ਨੇ ਲਈ 1 ਜਾਨ
NEXT STORY