ਲੁਧਿਆਣਾ(ਸੇਠੀ)- ਸਾਹਿਲ ਜੈਨ ਦੇ ਨਾਂ ਨਾਲ ਮਸ਼ਹੂਰ 33 ਕਰੋੜ ਰੁਪਏ ਦੇ ਜੀ. ਐੱਸ. ਟੀ. ਧੋਖਾਦੇਹੀ ਕੇਸ ’ਚ ਸੈਂਟਰਲ ਗੁਡਸ ਐਂਡ ਸਰਵਿਸ ਟੈਕਸ (ਸੀ. ਜੀ. ਐੱਸ. ਟੀ.) ਕਮਿਸ਼ਨਰੇਟ ਲੁਧਿਆਣਾ ਦੇ ਐਂਟੀ ਇਵੇਜਨ ਵਿੰਗ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਸੀ. ਜੀ. ਐੱਸ. ਟੀ. ਅਧਿਕਾਰੀਆਂ ਨੇ ਮਾਮਲੇ ’ਚ ਮਹੱਤਵਪੂਰਣ ਦਸਤਾਵੇਜ਼ਾਂ ਅਤੇ ਆਰੋਪੀਆਂ ਦੇ ਠਿਕਾਣੇ ਨੂੰ ਟਰੈਕ ਕਰਦੇ ਹੋਏ ਸਾਹਿਲ ਜੈਨ ਦੇ ਇਕ ਰਿਸ਼ਤੇਦਾਰ ਦੇ ਘਰ ਪੁੱਜੇ, ਜੋ ਖੁਦ ਜੀ. ਐੱਸ. ਟੀ. ਚੋਰੀ ਘਪਲੇ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਫੜੇ ਜਾ ਚੁੱਕੇ ਹਨ। ਇਸ ਮਾਮਲੇ ਦੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਕਮਿਸ਼ਨਰ ਸੀ. ਜੀ . ਐੱਸ. ਟੀ. ਕਮਿਸ਼ਨਰੇਟ ਲੁਧਿਆਣਾ, ਆਸ਼ੂਤੋਸ਼ ਬਰਨਵਾਲ ਨੇ ਦੱਸਿਆ ਕਿ ਐਂਟੀ ਇਵੇਜਨ ਵਿੰਗ ਨੇ ਇਕ ਵਿਸ਼ੇਸ਼ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਸਾਹਿਲ ਜੈਨ ਦੇ ਰਿਸ਼ਤੇਦਾਰ ਦੇ ਰਿਹਾਇਸ਼ ਕੰਪਲੈਕਸ ਦੀ ਤਲਾਸ਼ੀ ਲਈ, ਜਿੱਥੋਂ ਲੱਗਭੱਗ 40 ਲੱਖ ਰੁਪਏ ਨਕਦੀ ਜ਼ਬਤ ਕਰ ਲਈ ਗਈ।
ਇਹ ਵੀ ਪੜ੍ਹੋ- ਕੈਪਟਨ ਦੇ ਘਰ-ਘਰ ਰੋਜ਼ਗਾਰ ਦੇਣ ਦੇ ਨਾਅਰੇ ਤੋਂ ਭਾਵ ਸਿਰਫ਼ ਕਾਂਗਰਸੀਆਂ ਦੇ ਘਰ ਰੋਜ਼ਗਾਰ : ਚੀਮਾ
ਜੀ . ਐੱਸ. ਟੀ. ਧੋਖਾਦੇਹੀ ਦੇ ਸਰਗਣੇ ਸਾਹਿਲ ਜੈਨ ਨੂੰ 11 ਨਵੰਬਰ 2020 ’ਚ 393 ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਰੈਕੇਟ ਚਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਇਵਜ਼ ’ਚ 33 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਲਾਭ ਚੁੱਕਿਆ ਗਿਆ ਸੀ। ਸੂਚਨਾ ਮਿਲੀ ਸੀ ਕਿ ਜੀ. ਐੱਸ. ਟੀ. ਧੋਖਾਦੇਹੀ ਨਾਲ ਸਬੰਧਤ ਕੁੱਝ ਮਹੱਤਵਪੂਰਣ ਦਸਤਾਵੇਜ਼ਾਂ ਨੂੰ ਸਾਹਿਲ ਜੈਨ ਦੇ ਰਿਸ਼ਤੇਦਾਰਾਂ ਦੇ ਰਿਹਾਇਸ਼ ਕੰਪਲੈਕਸ ’ਚ ਗੁਪਤ ਰੱਖਿਆ ਗਿਆ ਸੀ, ਜਿਸ ਤਹਿਤ ਵਿਭਾਗ ਨੇ ਸ਼ਨੀਵਾਰ ਨੂੰ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਤਲਾਸ਼ੀ ਲੈਣ ’ਤੇ ਪਤਾ ਲੱਗਾ ਕਿ ਦੋਸ਼ੀ ਸਾਹਿਲ ਜੈਨ ਦਾ ਦੂਰ ਦਾ ਚਾਚਾ ਯੋਗੇਸ਼ ਜੈਨ ਇਕ ਹੌਜ਼ਰੀ ਉਦਮ ਮੇਸਰਸ ਮਹਾ ਭਗਵਤੀ ਐੱਸ ਜੈਨ ਟਰੇਡਰਸ ਨਾਂ ਦੀ ਫਰਮ ਚਲਾ ਰਿਹਾ ਹੈ। ਇਸ ਦੇ ਨਾਲ ਲੱਗਭੱਗ 40 ਲੱਖ ਰੁਪਏ ਇਕ ਬੈੱਡਰੂਮ ਦੀ ਅਲਮਾਰੀ ਤੋਂ ਬਰਾਮਦ ਕੀਤੇ ਗਏ, ਜਿਸ ਨੂੰ ਅਪਰਾਧ ਦੀ ਕਮਾਈ ਹੋਣ ਦੇ ਸ਼ੱਕ ’ਚ ਜ਼ਬਤ ਕਰ ਲਿਆ ਗਿਆ। ਰਿਹਾਇਸ਼ ਕੰਪਲੈਕਸ ਤੋਂ ਪ੍ਰਾਪਤ ਨਕਦੀ ਦੇ ਠਿਕਾਣੇ ਦੇ ਬਾਰੇ ਪੁੱਛਣ ’ਤੇ ਯੋਗੇਸ਼ ਜੈਨ ਨੇ ਸਵੀਕਾਰ ਕੀਤਾ ਕਿ ਉਹ ਜੀ. ਐੱਸ. ਟੀ. ਚੋਰੀ ’ਚ ਸ਼ਾਮਲ ਹੈ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਉੱਚਿਤ ਚਲਾਨ ਜਾਰੀ ਕੀਤੇ ਬਿਨਾਂ ਮਾਲ ਪ੍ਰਾਪਤ ਕਰਨ ਅਤੇ ਸਾਮਾਨ ਦੀ ਸਪਲਾਈ ਲਈ ਜ਼ਿਆਦਾਤਰ ਕੱਚਾ ਬਿੱਲ ਬਣਾ ਕੇ ਜੀ. ਐੱਸ. ਟੀ. ਦੀ ਚੋਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ- ਕੈਪਟਨ ਨੇ ਵਿਧਾਇਕ ਸਪੁੱਤਰਾਂ ਨੂੰ ਨੌਕਰੀਆਂ ਦੇ ਕੇ ਅੱਤਵਾਦ ਪੀੜਤ ਰਜ਼ਾਰਾਂ ਪਰਿਵਾਰਾਂ ਨਾਲ ਕੀਤਾ ਧੋਖਾ: ਬੱਗਾ
ਇਥੇ ਦਿਲਚਸਪ ਗੱਲ ਇਹ ਕਿ ਅਧਿਕਾਰੀ ਦੋਸ਼ੀ ਦੇ ਪਰਿਵਾਰ ਦੇ ਮੈਂਬਰਾਂ, ਕਿੰਗਪਿਨ ਸਾਹਿਲ ਜੈਨ ਦਾ ਪਿੱਛਾ ਕਰ ਰਹੇ ਸਨ ਪਰ ਇਸ ਕੜੀ ’ਚ ਯੋਗੇਸ਼ ਜੈਨ ਵੱਲੋਂ ਕੀਤੀ ਗਈ ਜੀ. ਐੱਸ. ਟੀ. ਚੋਰੀ ਦਾ ਵੀ ਖੁਲਾਸ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲ ਫਿਲਹਾਲ ਦੋਸ਼ੀ ਸਾਹਿਲ ਜੈਨ ਫਰਾਰ ਹੈ। ਦੱਸ ਦਿੱਤਾ ਜਾਵੇ ਕਿ ਜੈਨ ਅਦਾਲਤ ’ਚ ਫਰਜ਼ੀ ਸਕਿਓਰਿਟੀ ਦੇ ਕੇ ਬੇਲ ਲੈਣ ’ਚ ਕਾਮਯਾਬ ਹੋ ਗਿਆ ਸੀ, ਜਿਸ ਦੀ ਤਲਾਸ਼ ਅਜੇ ਜਾਰੀ ਹੈ।
ਕੈਪਟਨ ਦੇ ਘਰ-ਘਰ ਰੋਜ਼ਗਾਰ ਦੇਣ ਦੇ ਨਾਅਰੇ ਤੋਂ ਭਾਵ ਸਿਰਫ਼ ਕਾਂਗਰਸੀਆਂ ਦੇ ਘਰ ਰੋਜ਼ਗਾਰ : ਚੀਮਾ
NEXT STORY