ਗੁਰਦਾਸਪੁਰ (ਗੁਰਪ੍ਰੀਤ) - ਬੀਤੀ ਰਾਤ ਨੂੰ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਵਿੱਚ ਗੰਨੇ ਦੀ ਟਰਾਲੀ ਨੂੰ ਲੈ ਕੇ ਇਕ ਗੰਨਾ ਕਿਸਾਨ ਅਤੇ ਮਿੱਲ ਦੇ ਸੁਰੱਖਿਆ ਕਰਮੀਆਂ ਵਿੱਚ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅੱਗ ਵਾਂਗੂ ਫ਼ੈਲ ਰਹੀ ਹੈ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਿੱਲ ਦੇ ਸੁਰੱਖਿਆ ਕਰਮੀ ਕਿਸਾਨ ਦੀ ਬੁਰੀ ਤਰ੍ਹਾਂ ਨਾਲ ਚਪੇੜਾਂ ਅਤੇ ਲਾਠੀਆਂ ਨਾਲ ਮਾਰ ਕੁਟਾਈ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ
ਇਸ ਤੋਂ ਬਾਅਦ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਧਰਨਾ ਪ੍ਰਦਰਸ਼ਨ ਕਰਕੇ ਮਿੱਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮਿੱਲ ਪ੍ਰਸ਼ਾਸਨ ਵੱਲੋਂ 7 ਸੁਰੱਖਿਆ ਕਰਮੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪੁਲਸ ਨੂੰ ਇਸ ਮਾਮਲੇ ਦੇ ਸਬੰਧ ’ਚ ਬਣਦੀ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਦੂਜੇ ਪਾਸੇ ਜ਼ਖ਼ਮੀ ਕਿਸਾਨ ਨੂੰ ਪ੍ਰਸ਼ਾਸਨ ਵੱਲੋਂ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਹੈ, ਜਿਥੋਂ ਉਹ ਛੁੱਟੀ ਲੈਕੇ ਆਪਣੇ ਘਰ ਵਾਪਿਸ ਚਲਾ ਗਿਆ। ਪੀੜਤ ਕਿਸਾਨ ਨਿਰਮਲ ਸਿੰਘ ਪਿੰਡ ਡੇਹਰੀਵਾਲ ਦਰੋਗਾ ਦਾ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੀੜਤ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਮਨਾਹੀ ਕਰਦਾ ਨਜ਼ਰ ਆਇਆ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਪੁੱਜੇ ਬੱਚੇ ਅਤੇ ਬੀਬੀਆਂ, ਸੁਣੋ ਭਾਵੁਕ ਕਰ ਦੇਣ ਵਾਲੇ ਬੋਲ(ਵੀਡੀਓ)
NEXT STORY