ਹੁਸ਼ਿਆਰਪੁਰ (ਅਮਰੀਕ)— ਲਾਲ ਚੰਦ ਯਮਲੇ ਜੱਟ ਨੂੰ ਆਖਿਰ ਕੌਣ ਨਹੀਂ ਜਾਣਦਾ ਅਤੇ ਜੇਕਰ ਉਨ੍ਹਾਂ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਗਾਇਕੀ ਨੇ ਪੂਰੇ ਪੰਜਾਬੀਆਂ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਸੀ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਸ਼ਖ਼ਸੀਅਤ ਦੇ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ ਜਿਸ ਨੇ ਯਮਲੇ ਜੱਟ ਦੀ ਗਾਇਕੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਾਂਦੀ ਰਾਮ ਨੇ ਲੋਕ ਪ੍ਰਸਿੱਧ ਗਾਇਕ ਯਮਲੇ ਜੱਟ ਦੇ ਨਾਲ ਤੂੰਬੀ ਵਜਾਉਣ ਦਾ ਕੰਮ ਕੀਤਾ ਹੈ। ਹੌਲੀ-ਹੌਲੀ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਉਸੇ ਤਰ੍ਹਾਂ ਗਾਇਕੀ ਦੇ ਖੇਤਰ 'ਚ ਵੀ ਨਿਘਾਰ ਆਉਂਦਾ ਗਿਆ ਅਤੇ ਲੋਕ ਪ੍ਰਸਿੱਧ ਗਾਇਕ ਯਮਲਾ ਜੱਟ ਨਾਲ ਤੂੰਬੀ ਵਜਾਉਣ ਵਾਲਾ ਚਾਂਦੀ ਰਾਮ ਚਾਂਦੀ ਕਾਫ਼ੀ ਪੱਛੜ ਕੇ ਰਹਿ ਗਿਆ।
ਮੋਚੀ ਦਾ ਕੰਮ ਕਰਨ ਨੂੰ ਹੋ ਚੁੱਕੇ ਨੇ ਮਜਬੂਰ
ਅੱਜਕਲ੍ਹ ਦੇ ਸਮੇਂ 'ਚ ਚਾਂਦੀ ਯਮਲੇ ਜੱਟ ਨਾਲ ਤੂੰਬੀ ਵਜਾਉਣ ਦਾ ਕੰਮ ਕਰਨ ਵਾਲਾ ਇਹ ਸ਼ਖ਼ਸ ਜੁੱਤੀਆਂ ਗੰਢਣ ਦਾ ਕੰਮਕਾਜ ਕਰਕੇ ਆਪਣਾ ਗੁਜ਼ਾਰਾ ਕਰ ਰਿਰਾ ਹੈ। ਉਕਤ ਸ਼ਖ਼ਸ ਮੋਚੀ ਦਾ ਕੰਮ ਕਰਨ ਨੂੰ ਮਜਬੂਰ ਹੋਇਆ ਪਿਆ ਹੈ। ਅਜਿਹੇ ਸਮੇਂ 'ਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ।
ਪੱਤਰਕਾਰ ਨਾਲ ਗੱਲਬਾਤ ਦੌਰਾਨ ਚਾਂਦੀ ਰਾਮ ਚਾਂਦੀ ਨੇ ਕਿਹਾ ਕਿ ਉਹ ਲਾਲ ਚੰਦ ਯਮਲੇ ਜੱਟ ਨਾਲ ਪੂਰੇ 8 ਸਾਲ ਗਾ ਚੁੱਕੇ ਹਨ ਅਤੇ ਸਟੇਜ਼ਾਂ 'ਤੇ ਵੀ ਉਨ੍ਹਾਂ ਨਾਲ ਪੂਰਾ ਯੋਗਦਾਨ ਦਿੱਤਾ ਹੈ। ਫਿਰ ਵਿਆਹ ਹੋਣ ਤੋਂ ਬਾਅਦ ਅਸੀਂ ਇੱਧਰ ਆ ਗਏ ਅਤੇ ਇਥੇ ਵੀ ਅਸੀਂ ਗਾਉਂਦੇ ਰਹੇ ਹਾਂ ਅਤੇ ਯਮਲਾ ਸਾਬ੍ਹ ਨੂੰ ਸੱਦਣ ਦੇ ਨਾਲ-ਨਾਲ ਕੁਲਦੀਪ ਮਾਣਕ ਨੂੰ ਵੀ ਸੱਦਦੇ ਰਹੇ ਹਾਂ। ਪਹਿਲਾਂ ਮੇਲਿਆਂ 'ਚ ਵੀ ਜਾ ਕੇ ਗਾਉਂਦੇ ਸੀ ਅਤੇ ਹੁਣ ਤਾਂ ਮੇਲੇ ਵੀ ਬੰਦ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਅੱਜਕਲ੍ਹ ਲੋਕਾਂ ਵੱਲੋਂ ਧੂਮ ਧੜੱਕੇ ਵਾਲੀ ਗਾਇਕੀ ਨੂੰ ਪਸੰਦ ਕੀਤਾ ਜਾ ਰਿਹਾ ਹੈ, ਜਿਸ 'ਚ ਨਾ ਤਾਂ ਕੋਈ ਸੁਰ ਹੁੰਦਾ ਹੈ ਅਤੇ ਨਾ ਹੀ ਕੋਈ ਤਾਲ। ਇਹੀ ਕਾਰਨ ਹੈ ਕੀ ਉਨ੍ਹਾਂ ਵੱਲੋਂ ਲੱਚਰਤਾ ਵਾਲੀ ਗਾਇਕੀ 'ਚ ਜਾਣਾ ਪਸੰਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਚੀ ਦਾ ਕੰਮ ਕਰਦੇ ਨੂੰ ਕਰੀਬ 20 ਸਾਲ ਹੋ ਚੁੱਕੇ ਹਨ। ਕੰਮ ਬਹੁਤ ਹੀ ਘੱਟ ਗਿਆ ਹੈ ਅਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੰਮ 'ਤੇ ਬੈਠੋ ਰਹੋ ਤਾਂ ਪੂਰੀ ਦਿਹਾੜੀ ਵੀ ਨਹੀਂ ਪੈਂਦੀ ਹੈ।
ਅੰਮ੍ਰਿਤਸਰ 'ਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ
NEXT STORY