ਚੰਡੀਗਡ਼੍ਹ (ਰਮਨਜੀਤ) : ਹਡ਼੍ਹਾਂ ਤੋਂ ਬਾਅਦ ਕਿਸੇ ਬੀਮਾਰੀ/ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਸੂਬੇ ਦੇ ਹਡ਼੍ਹ ਪ੍ਰਭਾਵਿਤ ਪਿੰਡਾਂ ’ਚ ਸਰਕਾਰੀ ਤੌਰ ’ਤੇ ਵਿਆਪਕ ਸਫਾਈ ਮੁਹਿੰਮ ਆਰੰਭੀ ਗਈ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਿੱਤੀ। ਇਨ੍ਹਾਂ ਪਿੰਡਾਂ ਦੀਆਂ ਗਲੀਆਂ ’ਚੋਂ ਕੂਡ਼ਾ-ਕਰਕਟ ਹਟਾਉਣ ਲਈ ਵੱਖ-ਵੱਖ ਨਗਰ ਨਿਗਮਾਂ ਦੇ ਸੈਂਕਡ਼ੇ ਸਫਾਈ ਕਰਮਚਾਰੀਆਂ ਦੇ ਨਾਲ-ਨਾਲ ਟਰੈਕਟਰ-ਟਰਾਲੀਆਂ ਅਤੇ ਹੋਰ ਮਸ਼ੀਨਰੀ ਲਾਈ ਗਈ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਰਜਕਾਰੀ ਅਫਸਰਾਂ ਦੀ ਨਿਗਰਾਨੀ ਹੇਠ ਸਾਰੇ ਪਿੰਡਾਂ ’ਚ ਸੈਨੀਟੇਸ਼ਨ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਮਹਾਮਾਰੀ ਦੇ ਫੈਲਾਅ ਦੀ ਰੋਕਥਾਮ ਲਈ ਇਨ੍ਹਾਂ ਪਿੰਡਾਂ ਦੇ ਕੋਨੇ-ਕੋਨੇ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਦੀ ਅਪੀਲ ਸਵੀਕਾਰ, ਕੇਂਦਰ ਵੱਲੋਂ ਕੈਂਪਾ ਫੰਡ ਲਈ 1040 ਕਰੋੜ ਰੁਪਏ ਪ੍ਰਵਾਨ
NEXT STORY