ਚੰਡੀਗੜ (ਭਾਸ਼ਾ): ਕੋਵਿਡ-19 ਦੇ ਸੰਭਾਵੀ ਟੀਕੇ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਪ੍ਰੀਖਣ ਦੇ ਤਹਿਤ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸਵੈ-ਇੱਛਾ ਨਾਲ ਇਸ ਨੂੰ ਲਵਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਹ ਟੀਕਾ ਲਾਇਆ ਜਾਵੇਗਾ। ਭਾਜਪਾ ਦੇ 67 ਸਾਲਾ ਸੀਨੀਅਰ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ 'ਚ ਪ੍ਰੀਖਣ ਦੇ ਤੌਰ 'ਤੇ ਟੀਕਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ
ਇਹ ਟੀਕਾ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਵਿਜ ਨੇ ਕਿਹਾ,'ਪੀ. ਜੀ. ਆਈ. ਰੋਹਤਕ ਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ 'ਚ ਮੈਨੂੰ ਸ਼ੁੱਕਰਵਾਰ ਸਵੇਰੇ 11 ਵਜੇ ਕੋਵੈਕਸੀਨ ਦਾ ਪ੍ਰੀਖਣ ਟੀਕਾ ਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜ ਅੰਬਾਲਾ ਛਾਉਣੀ ਤੋਂ ਵਿਧਾਇਕ ਹਨ।
ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਹਾੜੇ ਮੌਕੇ ਨਨਕਾਣਾ ਸਾਹਿਬ ਜਾਵੇਗਾ ਵਿਸ਼ੇਸ਼ ਸਿੱਖ ਜੱਥਾ
NEXT STORY