ਚੰਡੀਗੜ੍ਹ(ਸੁਸ਼ੀਲ) : ਓਡਿਸ਼ਾ ਤੋਂ ਆਈ ਔਰਤ ਨੂੰ ਆਟੋ ਚਾਲਕ ਨੇ ਰਾਮਦਰਬਾਰ 'ਚ ਚਾਚੇ ਦੀ ਮਦਦ ਨਾਲ ਬੰਧੀ ਬਣਾ ਕੇ ਦੋ ਦਿਨ ਜਬਰ-ਜ਼ਨਾਹ ਕੀਤਾ। ਫਿਰ ਮੁਲਜ਼ਮ ਆਟੋ ਚਾਲਕ ਔਰਤ ਨੂੰ ਮੋਹਾਲੀ 'ਚ ਛੱਡ ਕੇ ਫਰਾਰ ਹੋ ਗਿਆ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਰਾਮਦਰਬਾਰ ਨਿਵਾਸੀ ਆਟੋ ਚਾਲਕ ਰਵੀ ਅਤੇ ਚਾਚਾ ਮੁਕੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਓਡਿਸ਼ਾ ਨਿਵਾਸੀ ਇਕ ਔਰਤ ਆਪਣੇ ਪਤੀ ਨਾਲ ਲੜ ਕੇ 5 ਜੁਲਾਈ ਨੂੰ ਬੇਟੀ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਆਈ ਸੀ। ਔਰਤ ਨੇ ਮੋਹਾਲੀ ਜਾਣ ਲਈ ਆਟੋ ਹਾਇਰ ਕੀਤਾ ਸੀ।
ਆਟੋ ਚਾਲਕ ਮੁਕੇਸ਼ ਨੇ ਔਰਤ ਨੂੰ ਦੱਸਿਆ ਕਿ ਉਸਦਾ ਘਰ ਰਾਮਦਰਬਾਰ 'ਚ ਹੈ। ਇਸ ਲਈ ਉਹ ਘਰੋਂ ਖਾਣਾ ਖਾਣ ਤੋਂ ਬਾਅਦ ਉਸ ਨੂੰ ਮੋਹਾਲੀ ਛੱਡ ਕੇ ਆਏਗਾ। ਉਹ ਔਰਤ ਅਤੇ ਬੱਚੀ ਨੂੰ ਕਮਰੇ 'ਚ ਲੈ ਗਿਆ। ਉਥੇ ਮੁਕੇਸ਼ ਨੇ ਆਪਣੇ ਚਾਚੇ ਰਵੀ ਨੂੰ ਬੁਲਾਇਆ ਅਤੇ ਔਰਤ ਨੂੰ ਬੰਧੀ ਬਣਾ ਲਿਆ। ਦੋਸ਼ ਹੈ ਕਿ ਆਟੋ ਚਾਲਕ ਮੁਕੇਸ਼ ਨੇ ਔਰਤ ਨਾਲ ਦੋ ਦਿਨ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਹ ਔਰਤ ਅਤੇ ਬੱਚੀ ਨੂੰ ਮੋਹਾਲੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਚਾਚੇ ਰਵੀ ਨੂੰ ਹੱਲੋਮਾਜਰਾ ਤੋਂ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਮੁਲਜ਼ਮ ਮੁਕੇਸ਼ ਨੂੰ ਏਅਰ ਫੋਰਸ ਦੀ ਬਾਊਂਡਰੀ ਕੋਲੋਂ ਦਬੋਚਿਆ।
ਬੱਸੀ ਦੇ ਸਿਰ 'ਤੇ ਸਜਿਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਤਾਜ
NEXT STORY