ਚੰਡੀਗੜ੍ਹ/ਮੋਹਾਲੀ,(ਪਾਲ/ਪਰਦੀਪ)- ਚੰਡੀਗੜ੍ਹ ਦੀ ਮੇਅਰ ਰਾਜਬਾਲਾ ਮਾਲਿਕ ਵੀ ਬੁੱਧਵਾਰ ਨੂੰ ਕੋਰੋਨਾ ਇਨਫੈਕਟਿਡ ਪਾਈ ਗਈ। ਉਨ੍ਹਾਂ ਨੇ ਖੁਦ ਟਵਿੱਟਰ ’ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਪਿਛਲੇ ਦੋ ਦਿਨਾਂ ਤੋਂ ਉਹ ਠੀਕ ਮਹਿਸੂਸ ਨਹੀਂ ਕਰ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੇਟਿਵ ਆਈ ਹੈ। ਮੇਅਰ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਜੇਕਰ ਉਨ੍ਹਾਂ ਦੇ ਸੰਪਰਕ ਵਿਚ ਕੋਈ ਆਇਆ ਹੈ ਤਾਂ ਉਹ ਖੁਦ ਨੂੰ ਆਈਸੋਲੇਟ ਕਰੇ। ਜੇਕਰ ਕਿਸੇ ਵਿਚ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਹਨ ਤਾਂ ਉਹ ਆਪਣਾ ਟੈਸਟ ਜ਼ਰੂਰ ਕਰਵਾਉਣ, ਉੱਥੇ ਹੀ ਬੁੱਧਵਾਰ ਨੂੰ 366 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਵਿਚ 214 ਪੁਰਸ਼ ਅਤੇ 152 ਔਰਤਾਂ ਸ਼ਾਮਲ ਹਨ। ਹੁਣ ਸ਼ਹਿਰ ਵਿਚ ਕੁਲ ਮਰੀਜ਼ਾਂ ਦੀ ਗਿਣਤੀ 8958 ਹੋ ਗਈ ਹੈ। 181 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ। ਐਕਟਿਵ ਮਰੀਜ਼ 3171 ਹਨ ਜਦੋਂਕਿ 181 ਲੋਕਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। 6 ਕੋਰੋਨਾ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸ਼ਹਿਰ ਵਿਚ ਹੁਣ ਕੋਰੋਨਾ ਮਰੀਜ਼ਾਂ ਦੇ ਮਰਨੇ ਦਾ ਅੰਕੜਾ 101 ਹੋ ਗਿਆ ਹੈ। ਪੰਚਕੂਲਾ ਵਿਚ ਬੁੱਧਵਾਰ ਨੂੰ 147 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਸੀ. ਐੱਮ. ਓ. ਡਾ. ਜਸਜੀਤ ਕੌਰ ਨੇ ਦੱਸਿਆ ਕਿ ਪਿੰਜੌਰ ਨਿਵਾਸੀ 60 ਸਾਲਾ ਵਿਅਕਤੀ ਅਤੇ ਇੰਦਰਾ ਕਲੋਨੀ ਦੀ 14 ਸਾਲਾ ਬੱਚੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਜ਼ਿਲਾ ਮੋਹਾਲੀ ਵਿਚ 249 ਨਵੇਂ ਕੇਸ ਆਏ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
ਦੂਜੀਆਂ ਬੀਮਾਰੀਆਂ ਤੋਂ ਵੀ ਗ੍ਰਸਤ ਸੀ ਮਰੀਜ਼
ਸੈਕਟਰ-11 ਤੋਂ 94 ਸਾਲਾ ਬਜ਼ੁਰਗ ਦੀ ਮੌਤ ਹੋਈ। ਮਰੀਜ਼ ਨੂੰ ਹਾਈਪਰਟੈਂਸ਼ਨ ਸੀ, ਨਾਲ ਹੀ ਲੁਕੀਮਿਆ ਕੈਂਸਰ ਦੀ ਹਿਸਟਰੀ ਸੀ। ਸੈਕਟਰ-35 ਤੋਂ 78 ਸਾਲਾ ਵਿਅਕਤੀ ਦੀ ਮੌਤ ਹੋਈ। ਆਰਗਨ ਫੇਲੀਅਰ ਹੋਣ ਨਾਲ ਉਸ ਦੀ ਮੌਤ 13 ਸਤੰਬਰ ਨੂੰ ਫੋਰਟਿਸ ਹਸਪਤਾਲ ’ਚ ਹੋਈ ਹੈ, ਉੱਥੇ ਹੀ ਸੈਕਟਰ-22 ਤੋਂ 75 ਸਾਲਾ ਬਜ਼ੁਰਗ ਦੀ ਮੌਤ ਕਾਰਡੀਅਕ ਅਰੈਸਟ ਕਾਰਣ 15 ਸਤੰਬਰ ਨੂੰ ਜੀ. ਐੱਮ. ਐੱਸ. ਐੱਚ. ਵਿਚ ਹੋਈ। ਰਾਮਦਰਬਾਰ ਤੋਂ 60 ਸਾਲਾ ਮਰੀਜ਼ ਦੀ ਮੌਤ ਹੋਈ। ਮਰੀਜ਼ ਨੂੰ ਟਾਈਪ-2 ਡਾਈਬਿਟੀਜ਼ ਵੀ ਸੀ। ਸੈਕਟਰ-29 ਤੋਂ 60 ਸਾਲਾ ਵਿਅਕਤੀ ਦੀ ਮੌਤ ਮੋਹਾਲੀ ਦੇ ਗਰੇਸ਼ੀਅਨ ਹਸਪਤਾਲ ਵਿਚ ਹੋਈ। ਸੈਕਟਰ-48 ਤੋਂ 46 ਸਾਲਾ ਵਿਅਕਤੀ ਦੀ ਮੌਤ ਸੈਕਟਰ-48 ਹਸਪਤਾਲ ਵਿਚ ਹੋਈ। ਮਰੀਜ਼ ਨੂੰ ਟਾਈਪ-2 ਡਾਈਬਿਟੀਜ਼ ਸੀ।
ਮਨੀਮਾਜਰਾ ਤੋਂ 45 ਮਰੀਜ਼
ਮਨੀਮਾਜਰਾ ਵਿਚ ਸਭ ਤੋਂ ਜ਼ਿਆਦਾ 45 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੌਲੀਜਾਗਰਾਂ ਤੋਂ 29, ਧਨਾਸ ਤੋਂ 16, ਸੈਕਟਰ-37 ਤੋਂ 12 ਮਰੀਜ਼ ਹਨ। ਇਸ ਤੋਂ ਇਲਾਵਾ ਸੈਕਟਰ-2, 3, 6, 7, 8, 9, 10, 11,14, 15, 16, 17, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 39, 40, 41, 42, 43, 44, 45, 46, 47, 48 , 49, 50, 51, 52, 56, 63, 38 ਵੇਸਟ, ਬਹਿਲਾਣਾ, ਕਿਸ਼ਨਗੜ੍ਹ, ਧਨਾਸ, ਬਾਪੂਧਾਮ, ਦੜਵਾ, ਡੱਡੂਮਾਜਰਾ, ਮੌਲੀਜਾਗਰਾਂ, ਮਨੀਮਾਜਰਾ, ਮਲੋਆ, ਹੱਲੋਮਾਜਰਾ, ਰਾਏਪੁਰ ਖੁਰਦ, ਰਾਮਦਰਬਾਰ, ਇੰਡਸਟ੍ਰੀਅਲ ਏਰੀਆ ਫੇਜ-1, 2, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ, ਸਾਰੰਗਪੁਰ, ਰਾਏਪੁਰ ਖੁਰਦ, ਪੀ. ਜੀ. ਆਈ. ਕੈਂਪਸ ਤੋਂ ਨਵੇਂ ਕੇਸ ਮਿਲੇ।
ਨਿਗਮ ਵਿਚ ਪਸਾਰੇ ਕੋਰੋਨਾ ਨੇ ਪੈਰ
ਚੰਡੀਗੜ੍ਹ, (ਰਾਏ)-ਮੇਅਰ ਰਾਜਬਾਲਾ ਮਾਲਿਕ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਦੋ ਦਿਨ ਪਹਿਲਾਂ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਨੇ ਖੁਦ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਸੀ। ਨਿਗਮ ਵਿਚ ਪਿਛਲੇ ਦੋ ਮਹੀਨਿਆਂ ਵਿਚ ਅਧਿਕਾਰੀ ਤੋਂ ਲੈ ਕੇ ਕੌਂਸਲਰ ਤੱਕ ਕੋਰੋਨਾ ਦੀ ਲਪੇਟ ਵਿਚ ਆਏ ਹਨ। ਮੇਅਰ ਨੇ ਪਿਛਲੇ ਹਫ਼ਤੇ ਨਿਗਮ ਵਿਚ 5 ਆਨਲਾਈਨ ਸਰਵਿਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਸੀ।
ਏ.ਐੱਸ. ਆਈ. ਦੀ ਰਿਪੋਰਟ ਵੀ ਪਾਜ਼ੇਟਿਵ
ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਸੈਂਚੂਰੀ ਪਬਲਿਕ ਸਕੂਲ ਵਿਚ ਕੋਰੋਨਾ ਜਾਂਚ ਕੈਂਪ ਲਾਇਆ ਗਿਆ ਸੀ। ਕੈਂਪ ਵਿਚ 61 ਲੋਕਾਂ ਨੇ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ 13 ਲੋਕਾਂ ਪਾਜ਼ੇਟਿਵ ਰਿਪੋਰਟ ਆਈ ਸੀ। ਇਨ੍ਹਾਂ ਵਿਚ ਇਕ ਨਵਾਂ ਗਰਾਓਂ ਥਾਣੇ ਦੇ ਏ. ਐੱਸ. ਆਈ. ਦੀ ਰਿਪੋਰਟ ਵੀ ਹੈ।
5 IPS ਤੇ 11 PPS ਅਧਿਕਾਰੀ ਤਬਦੀਲ
NEXT STORY