ਚੰਡੀਗੜ੍ਹ (ਰਾਏ) : ਨਗਰ ਨਿਗਮ ਘਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਕੇ ਉਸ ਨੂੰ ਹਰੇ ਤੇ ਨੀਲੇ ਡਸਟਬਿਨਾਂ 'ਚ ਪਾਉਣ ਵਾਲਿਆਂ ਨੂੰ ਇਨਾਮ ਦੇਵੇਗਾ। ਇਨ੍ਹਾਂ 'ਚ ਹਰ ਮਹੀਨੇ 10 ਲੋਕਾਂ ਨੂੰ ਇਕ-ਇਕ ਹਜ਼ਾਰ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਨਿਗਮ ਦੀ ਮੰਗਲਵਾਰ ਨੂੰ ਹੋਈ ਕਮੇਟੀ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਕਮੇਟੀ ਦੀ ਬੈਠਕ 'ਚ ਫੈਸਲਾ ਲਿਆ ਗਿਆ ਕਿ ਨਿਗਮ ਸ਼ਹਿਰ ਦੀਆਂ ਸਰਹੱਦਾਂ 'ਤੇ ਮਰੇ ਪਸ਼ੂਆਂ ਨੂੰ ਹਟਾਉਣ ਲਈ 21000 ਰੁਪਏ ਪ੍ਰਤੀ ਮਹੀਨੇ ਖਰਚੇਗਾ। ਹਾਲਾਂਕਿ ਵਿੱਤੀ ਸੰਕਟ ਦੇ ਚੱਲਦਿਆਂ ਨਿਗਮ ਨੇ ਨਵੇਂ ਪ੍ਰਾਜੈਕਟਾਂ ਦੀ ਮਨਜ਼ੂਰੀ 'ਤੇ ਰੋਕ ਲਾ ਕੇ ਰੱਖੀ ਹੈ ਪਰ ਕਮੇਟੀ ਨੇ 14.32 ਲੱਖ ਦੀ ਲਾਗਤ ਨਾਲ ਰੋਡ ਡਵੀਜ਼ਨ ਲਈ 2 ਮਹਿੰਦਰਾ ਬਲੈਰੋ ਗੱਡੀਆਂ ਖਰੀਦਣ ਦਾ ਪ੍ਰਸਤਾਵ ਪਾਸ ਕਰ ਦਿੱਤਾ।
ਵਿਧਾਨ ਸਭਾ 'ਚ ਗੂੰਜਿਆ 'ਖਾਲਸਾ ਏਡ' ਦਾ ਨਾਂ (ਵੀਡੀਓ)
NEXT STORY