ਚੰਡੀਗੜ੍ਹ (ਵਿਜੈ) : ਸੁਖਨਾ ਝੀਲ ਨੇੜੇ ਬਰਡ ਪਾਰਕ ਵਿਖੇ ਵੀਰਵਾਰ 11 ਨਵਜਨਮੇ ਪੰਛੀਆਂ ਨੂੰ ਛੱਡਿਆ ਗਿਆ। ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਨਵਜਨਮੇ ਚੂਚਿਆਂ ਨੂੰ ਛੱਡਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬਰਡ ਪਾਰਕ ਵਿਚ ਵਿਦੇਸ਼ੀ ਪੰਛੀ ਲਗਾਤਾਰ ਬੱਚਿਆਂ ਨੂੰ ਜਨਮ ਦੇ ਰਹੇ ਹਨ, ਜੋ ਕਿ ਪੰਛੀਆਂ ਲਈ ਬਣਾਏ ਗਏ ਸਿਹਤਮੰਦ ਵਾਤਾਵਰਣ ਨੂੰ ਦਰਸਾਉਂਦਾ ਹੈ।
ਜੰਗਲਾਤ ਦੇ ਚੀਫ ਕੰਜ਼ਰਵੇਟਰ ਦਵਿੰਦਰ ਦਲਾਈ ਨੇ ਕਿਹਾ ਕਿ ਬੁਡਗੇਰੀਗਰ ਆਸਟ੍ਰੇਲੀਆਈ ਮੂਲ ਦੇ ਪੰਛੀ ਹਨ। ਉਹ ਭਾਰਤੀ ਹਾਲਾਤ ਵਿਚ ਚੰਗੀ ਤਰ੍ਹਾਂ ਜਿਊਂਦੇ ਰਹਿੰਦੇ ਹਨ। ਬਰਡ ਪਾਰਕ ਵਿਚ ਪੰਛੀਆਂ ਦੇ ਸਫ਼ਲ ਪ੍ਰਜਣਨ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ 12 ਅਗਸਤ ਨੂੰ 4 ਵੁੱਡ ਡੱਕ ਛੱਡੀਆਂ ਸਨ।
ਫਰੀਦਕੋਟ 'ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਕਹੀ ਮਾਰ ਕੀਤਾ ਪਤਨੀ ਦਾ ਕਤਲ
NEXT STORY