ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਨੇ ਬਰਡ ਪਾਰਕ 'ਚ ਨਵੇਂ ਵਿਦੇਸ਼ੀ ਪੰਛੀਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਵਿਭਾਗ ਜਲਦੀ ਹੀ ਪਾਰਕ 'ਚ 70 ਨਵੇਂ ਵਿਦੇਸ਼ੀ ਪੰਛੀ ਲਿਆਵੇਗਾ, ਜਿਨ੍ਹਾਂ 'ਚ 20 ਰੈਨਬੋ ਲੋਰੀਕੀਟਸ ਅਤੇ 6 ਸ਼ੁਤਰਮੁਰਗ ਸ਼ਾਮਲ ਹਨ। ਵਿਭਾਗ ਨੇ ਇਸ ਸਬੰਧੀ ਯੋਗ ਏਜੰਸੀ ਤੋਂ ਅਰਜ਼ੀਆਂ ਮੰਗੀਆਂ ਹਨ, ਜੋ ਪੰਛੀਆਂ ਨੂੰ ਮੁਹੱਈਆ ਕਰਵਾਉਣ ਦਾ ਕੰਮ ਕਰਨਗੀਆਂ। ਇਸ ਤੋਂ ਪਹਿਲਾਂ ਵੀ ਵਿਭਾਗ ਨੇ ਬਰਡ ਪਾਰਕ ਖੋਲ੍ਹਣ ਤੋਂ ਪਹਿਲਾਂ ਵਿਦੇਸ਼ੀ ਪੰਛੀਆਂ ਦੀ ਖ਼ਰੀਦ ਕੀਤੀ ਸੀ।
14 ਅਕਤੂਬਰ ਤੱਕ ਇੱਛੁਕ ਏਜੰਸੀਆਂ ਕਰ ਸਕਦੀਆਂ ਹਨ ਅਪਲਾਈ
ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ 70 ਵਿਦੇਸ਼ੀ ਪੰਛੀ ਖ਼ਰੀਦਣ ਜਾ ਰਹੇ ਹਨ। ਇਸ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। 68 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਨਵੇਂ ਪੰਛੀਆਂ ਨੂੰ ਪਾਰਕ 'ਚ ਲਿਆਂਦਾ ਜਾਵੇਗਾ। ਜੋ ਵੀ ਏਜੰਸੀ ਉਨ੍ਹਾਂ ਨੂੰ ਘੱਟ ਕੀਮਤ ’ਤੇ ਪੰਛੀ ਮੁਹੱਈਆ ਕਰਵਾਉਣ ਲਈ ਤਿਆਰ ਹੋਵੇਗੀ, ਉਸ ਨੂੰ ਵਿਭਾਗ ਵਲੋਂ ਕੰਮ ਅਲਾਟ ਕੀਤਾ ਜਾਵੇਗਾ। ਵਿਭਾਗ ਅਨੁਸਾਰ ਇਸ ਕੰਮ ਲਈ ਇੱਛੁਕ ਏਜੰਸੀਆਂ 14 ਅਕਤੂਬਰ ਤੱਕ ਅਪਲਾਈ ਕਰ ਸਕਦੀਆਂ ਹਨ ਅਤੇ ਉਸੇ ਦਿਨ ਤਕਨੀਕੀ ਬਿੱਡ ਖੋਲ੍ਹੀ ਜਾਵੇਗੀ, ਜਦੋਂ ਕਿ ਵਿੱਤੀ ਬੋਲੀ ਖੋਲ੍ਹਣ ਦੀ ਸੂਚਨਾ ਬਾਅਦ ਵਿਚ ਏਜੰਸੀਆਂ ਨੂੰ ਦਿੱਤੀ ਜਾਵੇਗੀ।
ਇੰਗਲੈਂਡ ਰਹਿੰਦੇ ਹੁਸ਼ਿਆਰਪੁਰ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ
NEXT STORY