ਚੰਡੀਗੜ੍ਹ (ਸੁਸ਼ੀਲ): ਕਰੀਬ 6 ਮਹੀਨਿਆਂ ਬਾਅਦ ਕਿਸਾਨ ਇਕ ਵਾਰ ਫਿਰ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਉਣ ਦੀ ਤਿਆਰੀ ’ਚ ਹਨ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨਾ ਹੈ। ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਦੇ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਕਮਾਨ ਸੰਭਾਲ ਲਈ ਹੈ। ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬੈਰੀਕੇਡਾਂ ਨਾਲ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ASI ਨੇ ਸਰਪੰਚ ਦੇ ਜੜ 'ਤਾ ਥੱਪੜ! 7 ਪਿੰਡਾਂ ਨੇ ਘੇਰ ਲਿਆ ਥਾਣਾ, ਮੌਕੇ 'ਤੇ ਹੀ ਹੋ ਗਿਆ ਐਕਸ਼ਨ (ਵੀਡੀਓ)
ਕਿਸਾਨਾਂ ਨੂੰ ਰੋਕਣ ਲਈ ਸ਼ਹਿਰ ਭਰ ਵਿਚ 2500 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। 12 ਵਿਸ਼ੇਸ਼ ਨਾਕਿਆਂ ’ਤੇ ਕਰੀਬ 1200 ਜਵਾਨਾਂ ਤੋਂ ਇਲਾਵਾ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਵੀ ਤਾਇਨਾਤ ਹਨ। ਉੱਚ ਅਧਿਕਾਰੀਆਂ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਕੇ ਸੜਕ ’ਤੇ ਜਾਮ ਲਾਇਆ ਤਾਂ ਤਾਕਤ ਦੀ ਵਰਤੋਂ ਕੀਤੀ ਜਾਵੇ। ਪੁਲਸ ਨੂੰ ਲਾਠੀਚਾਰਜ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।
ਕਈ ਥਾਈਂ ਰੂਟ ਕੀਤੇ ਡਾਇਵਰਟ
ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਸ ਨੇ ਕਈ ਰਸਤੇ ਬੰਦ ਕਰ ਦਿੱਤੇ ਹਨ। ਕਈ ਸੜਕਾਂ ’ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਜ਼ੀਰਕਪੁਰ ਬੈਰੀਅਰ, ਫੈਦਾਂ ਬੈਰੀਅਰ, ਸੈਕਟਰ-48/49 ਦੀ ਡਿਵਾਈਡਿੰਗ ਰੋਡ, ਸੈਕਟਰ-49/50, ਸੈਕਟਰ-50/51 (ਜੇਲ ਰੋਡ), ਸੈਕਟਰ-51/52 (ਮਟੌਰ ਬੈਰੀਅਰ), ਸੈਕਟਰ-52/53 (ਕਜਹੇੜੀ ਚੌਕ), ਸੈਕਟਰ-53/54 (ਫਰਨੀਚਰ ਮਾਰਕੀਟ), ਸੈਕਟਰ-54/55 (ਬਡਹੇੜੀ ਬੈਰੀਅਰ), ਸੈਕਟਰ-55/56 (ਪਲਸੋਰਾ ਬੈਰੀਅਰ), ਨਵਾਂ ਗਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਦੇ ਰਸਤੇ ’ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਭੀੜ ਅਤੇ ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਆਂਗਣਵਾੜੀ ਵਰਕਰਾਂ 'ਤੇ ਮਧੂਮੱਖੀਆਂ ਦਾ ਹਮਲਾ, ਛੱਤੇ 'ਤੇ ਮਾਰਿਆ ਗਿਆ ਸੀ ਪੱਥਰ
NEXT STORY