ਚੰਡੀਗੜ੍ਹ (ਲਲਨ) : ਚੰਡੀਗੜ੍ਹ ਹਾਰਸ ਸ਼ੋਅ ਇਸ ਵਾਰ ਚੰਡੀਗੜ੍ਹ ’ਚ ਘੋੜੇ ਦੇ ਸ਼ੌਕੀਨ ਲੋਕਾਂ ਲਈ ਨਵਾਂ ਆਕਰਸ਼ਣ ਲੈ ਕੇ ਆਇਆ ਹੈ। ਇਸ ਸ਼ੋਅ ਦੌਰਾਨ ਘੋੜਿਆਂ ਦੀ ਖੁੱਲ੍ਹੀ ਨਿਲਾਮੀ ਕੀਤੀ ਜਾਵੇਗੀ। ਇਹ ਗੱਲ ਪ੍ਰੈੱਸ ਕਾਨਫਰੰਸ ਦੌਰਾਨ ਬੱਬੀ ਬਾਦਲ ਫਾਊਂਡੇਸ਼ਨ ਦੇ ਸੰਸਥਾਪਕ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਹੀ। ਹਾਰਸ ਸ਼ੋਅ ਦੌਰਾਨ ਲੋਕ ਘੋੜਿਆਂ ਨੂੰ ਖ਼ਰੀਦ ਅਤੇ ਵੇਚ ਸਕਦੇ ਹਨ। ਬੱਬੀ ਨੇ ਦੱਸਿਆ ਕਿ ਨਿਲਾਮੀ ’ਚ ਗਰਮ ਬਲੱਡ, ਅਰੇਬੀਅਨ, ਜਿਪਸੀਜ਼, ਮਾਰਵਾੜੀ, ਮਿਨੀਏਚਰ ਪੋਨੀਜ਼ ਆਦਿ ਨਸਲ ਦੇ ਘੋੜੇ ਆਉਣਗੇ। ਇਸ ਦੇ ਨਾਲ ਹੀ 7 ਨਵੰਬਰ ਨੂੰ ਆਲ ਇੰਡੀਆ ਪੱਧਰ ’ਤੇ ਖੇਡਾਂ ਅਤੇ ਦੁਰਲੱਭ ਨਸਲਾਂ ਦੇ ਘੋੜਿਆਂ ਦੀ ਪਹਿਲੀ ਨਿਲਾਮੀ ਹੋਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਬਣ ਰਹੀ ਹਾਈਟੈੱਕ, ਕੈਦੀਆਂ ਨੂੰ ਮਿਲੇਗਾ ਲਾਭ
ਇਹ ਸਾਰਿਆਂ ਲਈ ਇਰ ਖੁੱਲ੍ਹੀ ਨਿਲਾਮੀ ਹੋਵੇਗੀ, ਜਿਸ 'ਚ ਕੋਈ ਵੀ ਹਿੱਸਾ ਲੈ ਸਕਦਾ ਹੈ। ਨਿਲਾਮੀ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਬੋਲੀ ਲਈ ਕੋਈ ਵੀ ਪ੍ਰਾਈਜ਼ ਰਿਜ਼ਰਵ ਨਹੀਂ ਕੀਤਾ ਗਿਆ ਹੈ। ਇਹ ਪ੍ਰਾਈਜ਼ ਆਨ ਸਪੌਟ ਹੀ ਡਿਸਾਈਡ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਾਰਸ ਸ਼ੋਅ ਦਾ ਉਦਘਾਟਨ 4 ਨਵੰਬਰ ਨੂੰ ਸਵੇਰੇ 11 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਅਤੇ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਹੋਮਲੈਂਡ ਚੰਡੀਗੜ੍ਹ ਹਾਰਸ ਸ਼ੋਅ ਖੇਤਰ ਦਾ ਇਕ ਪ੍ਰਮੁੱਖ ਘੋੜਸਵਾਰੀ ਉਤਸਵ ਹੈ, ਜੋ ਜਨਤਾ ਲਈ ਕਾਰਨੀਵਾਲ ਤਜੁਰਬੇ ਨਾਲ ਜੋੜਿਆ ਜਾਵੇਗਾ। ਇਸ ਮੌਕੇ ਰਣਜੀਤ ਬਰਾੜ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਮਿਨੀਏਚਰ ਪੋਨੀਜ਼ ਹਾਰਸ ਵੀ ਆਉਣਗੇ, ਜੋ ਕਿ ਬੱਚਿਆਂ ਲਈ ਖਿੱਚ ਦਾ ਕੇਂਦਰ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਮਾਨ ਸਰਕਾਰ ਸਖ਼ਤ, 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਸ਼ੋਅ ਦਾ ਸ਼ਡਿਊਲ
2 ਨਵੰਬਰ ਨੂੰ ਟੈਂਟ ਪੈਗਿੰਗ ਅਤੇ ਚਿਲਡਰਨ ਜਿਮਖਾਨਾ ਪ੍ਰੋਗਰਾਮ
3 ਨਵੰਬਰ ਨੂੰ ਚਿਲਡਰਨ ਸ਼ੋਅ ਜੰਪਿੰਗ
4 ਨਵੰਬਰ ਨੂੰ ਹਾਰਸ ਪਰੇਡ ਨਾਲ ਉਦਘਾਟਨੀ ਸਮਾਰੋਹ ਹੋਵੇਗਾ
4 ਨਵੰਬਰ ਨੂੰ ਡਾਗ ਐਕਰੋਬੈਟਿਕਸ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ।
5 ਨਵੰਬਰ ਨੂੰ ਹਾਰਸ ਹਾਈ ਜੰਪ ਕੰਪੀਟੀਸ਼ਨ, 6 ਨਵੰਬਰ ਨੂੰ ਡਰਬੀ ਡੇਅ ਦਾ ਆਯੋਜਨ ਕੀਤਾ ਜਾਵੇਗਾ।
ਅਰਬੀ ਘੋੜੇ ਵੀ ਹਾਰਸ ਸ਼ੋਅ ’ਚ ਲੈਣਗੇ ਹਿੱਸਾ
ਦੀਪਇੰਦਰ ਨੇ ਦੱਸਿਆ ਕਿ ਹਾਰਸ ਸ਼ੋਅ ’ਚ ਅਰਬੀ ਘੋੜੇ ਵੀ ਹਿੱਸਾ ਲੈਣਗੇ। ਇਹ ਅਰਬ ਦੇਸ਼ ਦੇ ਘੋੜਿਆਂ ਦੀ ਨਸਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਰਾਹ 'ਚ ਵਾਪਰੀ ਅਣਹੋਣੀ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)
NEXT STORY