ਚੰਡੀਗੜ੍ਹ (ਮੁਨੀਸ਼) : ਚੰਡੀਗੜ੍ਹ ਦੇ ਹੋਟਲ ਬਲੂ ਮੂਨ ਦੇ ਮਾਲਕ ਅਤੇ ਮੈਨੇਜਰ ਨੂੰ ਆਪਣੀ ਜਾਨ ਬਚਾਉਣੀ ਉਸ ਸਮੇਂ ਔਖੀ ਹੋ ਗਈ, ਜਦੋਂ ਸ਼ਰਾਬੀ ਨੌਜਵਾਨਾਂ ਨੂੰ ਕਮਰਾ ਨਾ ਦੇਣ ਕਾਰਨ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਚੰਡੀਗੜ੍ਹ ਦੇ ਸਾਬਕਾ ਮੇਅਰ ਰਵਿੰਦਰ ਸਿੰਘ ਪਾਲੀ ਹੋਟਲ ਦੇ ਮਾਲਕ ਹਨ। ਫਿਲਹਾਲ ਉਨ੍ਹਾਂ ਨੇ ਇਸ ਘਟਨਾ ਸਬੰਧੀ 4 ਨੌਜਵਾਨਾਂ ਖਿਲਾਫ਼ ਮੁਕੱਦਮਾ ਦਰਜ ਕਰਾਇਆ ਹੈ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਇਨ੍ਹਾਂ ਮੌਕਿਆਂ 'ਤੇ ਮਿਲੇਗੀ 'ਲਾਜ਼ਮੀ ਛੁੱਟੀ'
ਹੋਟਲ ਮਾਲਕ ਪਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਰਾਤ ਨੂੰ 2 ਨੌਜਵਾਨ ਸ਼ਰਾਬ ਦੇ ਨਸ਼ੇ 'ਚ ਹੋਟਲ ਆਏ ਅਤੇ ਮੈਨੇਜਰ ਜਗਦੀਸ਼ ਕੁਮਾਰ ਨੂੰ ਹੋਟਲ 'ਚ ਕਮਰਾ ਲੈਣ ਲਈ ਕਹਿਣ ਲੱਗੇ। ਮੈਨੇਜਰ ਨੇ ਉਨ੍ਹਾਂ ਦੀ ਹਾਲਤ ਦੇਖ ਕੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਉਸ ਨਾਲ ਬਹਿਸ ਕਰਨ ਲੱਗੇ। ਮੈਨੇਜਰ ਨੇ ਦੋਹਾਂ ਨੂੰ ਹੋਟਲ ਤੋਂ ਬਾਹਰ ਜਾਣ ਲਈ ਕਿਹਾ ਤਾਂ ਨੌਜਵਾਨ ਉਸ ਨਾਲ ਹੱਥੋਪਾਈ 'ਤੇ ਉਤਰ ਆਏ। ਇਸ ਦੌਰਾਨ ਹੋਟਲ ਦੇ ਮੁਲਾਜ਼ਮਾਂ ਅਤੇ ਮਾਲਕ ਨੇ ਉਸ ਨੂੰ ਛੁਡਾਇਆ ਅਤੇ ਦੋਹਾਂ ਨੌਜਵਾਨਾਂ ਨੂੰ ਹੋਟਲ ਤੋਂ ਬਾਹਰ ਕੱਢ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ
ਦੋਹਾਂ ਨੌਜਵਾਨਾਂ ਨੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਨੇ ਹੋਟਲ 'ਚ ਪਏ ਗਮਲਿਆਂ ਨਾਲ ਮੈਨੇਜਰ ਅਤੇ ਮਾਲਕ 'ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹੋਟਲ ਤੋਂ ਬਾਹਰ ਆ ਕੇ ਉਕਤ ਨੌਜਵਾਨਾਂ ਨੇ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਹੋਟਲ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਮੌਕੇ 'ਤੇ ਨੌਜਵਾਨਾਂ ਨੇ ਹੋਟਲ ਮਾਲਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ : ਅੱਧੀ ਰਾਤੀਂ ਪਿੰਡ 'ਚ ਵੱਡੀ ਵਾਰਦਾਤ, ਮੰਜੇ ਤੇ ਸੁੱਤੇ ਬਜ਼ੁਰਗ ਨੂੰ ਹਥਿਆਰਾਂ ਨਾਲ ਵੱਢਿਆ
ਇਸ ਘਟਨਾ ਸਬੰਧੀ ਐਸ. ਐਚ. ਓ. ਨਵਾਂਗਾਓਂ ਜਗਜੀਤ ਸਿੰਘ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਚੌਥਾ ਦੋਸ਼ੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਰਵਿੰਦਰ ਪਾਲ ਪਾਲੀ ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਹਨ।
ਅੰਮ੍ਰਿਤਸਰ ਜੇਲ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY