ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਆਉਣ ਅਤੇ ਜਾਣ ਵਾਲੇ ਮੁਸਾਫਰਾਂ ਨੂੰ ਮਾਰਚ 2020 'ਚ ਕਈ ਨਵੀਆਂ ਉਡਾਣਾਂ ਏਅਰਪੋਰਟ ਅਥਾਰਟੀ ਵਲੋਂ ਮਿਲਣ ਵਾਲੀਆਂ ਹਨ। ਇਸ ਸਬੰਧ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਚ ਮਹੀਨੇ 'ਚ ਕਰੀਬ 5-6 ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਚੰਡੀਗੜ੍ਹ-ਇੰਦੌਰ ਵਿਚਕਾਰ ਸਿੱਧੀ ਪਹਿਲੀ ਉਡਾਣ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਉਡਾਣਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਪਰ ਸਮਰ ਸ਼ਡਿਊਲ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇੰਟਰਨੈਸ਼ਨਲ ਏਅਰਪੋਰਟ ਤੋਂ ਕਿੰਨੀਆਂ ਉਡਾਣਾਂ ਅਪਰੇਟ ਹੋਣਗੀਆਂ।
ਇੰਡੀਗੋ ਏਅਰਲਾਈਨਜ਼ ਵਲੋਂ ਚੰਡੀਗੜ੍ਹ-ਇੰਦੌਰ ਦੀ ਸਿੱਧੀ ਫਲਾਈਟ 28 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਣ ਪੂਰੇ ਹਫਤੇ ਚੱਲੇਗੀ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਇਹ ਉਡਾਣ 18.25 ਵਜੇ ਉਡਾਣ ਭਰੇਗੀ ਅਤੇ ਇੰਦੌਰ 20.15 ਵਜੇ ਪਹੁੰਚ ਜਾਵੇਗੀ, ਜਦੋਂ ਇਕ ਇਹੀ ਉਡਾਣ ਇੰਦੌਰ ਤੋਂ 20.45 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ 22.35 ਵਜੇ ਪਹੁੰਚ ਜਾਵੇਗੀ। ਚੰਡੀਗੜ੍ਹ-ਇੰਦੌਰ ਦੀ ਦੂਰੀ 1 ਘੰਟਾ 50 ਮਿੰਟ 'ਚ ਤੈਅ ਹੋਵੇਗੀ। ਇਸ ਉਡਾਣ ਦਾ ਕਿਰਾਇਆ 3399 ਰੁਪਏ ਤੋਂ ਫਲੈਕਸੀ ਫੇਅਰ ਸ਼ੁਰੂ ਹੋ ਰਿਹਾ ਹੈ।
ਡੇਰੇ ਦੀ ਗੱਡੀ 'ਚ ਹੈਰੋਇਨ ਦੀ ਢੁਆਈ ਕਰਨ ਵਾਲੇ 2 ਸਮੱਗਲਰ ਪਟਿਆਲਾ ਤੋਂ ਗ੍ਰਿਫਤਾਰ
NEXT STORY